Search Previous Posts

Friday, May 3, 2019

Punjabi Poem|Kavita on Bhagat Ravidas Ji by Worldwide famous best Gursikh Poet Hari SIngh Jachak


ਊਚ-ਨੀਚ ਦਾ ਫਰਕ ਮਿਟਾਉਣ ਖਾਤਿਰ, ਭਗ਼ਤੀ ਲਹਿਰ ਦਾ ਏਥੇ ਵਿਕਾਸ ਹੋਇਆ।
ਪਿੰਡ ਮਾਠੂਰ ਬਨਾਰਸ ਦੇ ਵਿੱਚ ਓਦੋਂ, ‘ਹੀਰਾ’ ‘ਲਾਲ’ ਅਮੋਲਕ ਇਕ ਖਾਸ ਹੋਇਆ।
ਸੂਰਜ ਗ਼ਿਆਨ ਦਾ ਚੜ੍ਹਿਆ ਅਕਾਸ਼ ਉੱਤੇ, ਜਦੋਂ ਬਾਲਕ ਦਾ ਨੂਰੀ ਪ੍ਰਕਾਸ਼ ਹੋਇਆ।
ਪਾਇਆ ਜੀਹਨਾਂ ਨੇ ਪੂਰਨ ਪ੍ਰਮਾਤਮਾ ਨੂੰ, ਓਨ੍ਹਾਂ ਭਗ਼ਤਾਂ ’ਚੋਂ ‘ਭਗ਼ਤ ਰਵੀਦਾਸ’ ਹੋਇਆ।
ਛੋਟੀ ਉਮਰ ਤੋਂ ਗ਼ੰਗ਼ਾ ਦੇ ਕੰਢਿਆਂ ਤੇ, ਕੀਤੀ ਪ੍ਰਭੂ ਦੀ ਸਿਫਤ ਸਲਾਹ ਓਨ੍ਹਾਂ।
ਹੱਥੀਂ ਕਿਰਤ ਕਰਕੇ, ਰਹਿਕੇ ਵਿੱਚ ਝੁੱਗ਼ੀ, ਗ਼੍ਰਿਹਸਤ-ਜੀਵਨ ਦਾ ਕੀਤਾ ਨਿਰਬਾਹ ਓਨ੍ਹਾਂ।
ਸਤ ਸੰਤੋਖ ਤਿਆਗ਼ ਦੀ ਸਨ ਮੂਰਤ, ਮੋਹ-ਮਾਇਆ ਦੀ ਰੱਖੀ ਨਾ ਚਾਹ ਓਨ੍ਹਾਂ।
ਉੱਚ-ਜਾਤੀਏ ਲੋਕਾਂ ਅਭਿਮਾਨੀਆਂ ਦੀ, ਕੀਤੀ ਰਤਾ ਵੀ ਨਾ ਪ੍ਰਵਾਹ ਓਨ੍ਹਾਂ।
ਮੱੁਖੋਂ ਭਗ਼ਤ ਰਵੀਦਾਸ ਜੋ ਉਚਰੀ ਸੀ, ਧੁਰੋਂ ਭੇਜੀ ਸੀ ਆਪ ਨਿਰੰਕਾਰ ਬਾਣੀ।
ਗ਼ੁਰੂ ਨਾਨਕ ਬਨਾਰਸ ਨੂੰ ਗ਼ਏ ਸੀ ਜਦ, ਕੱਠੀ ਕੀਤੀ ਸੀ ਨਾਲ ਸਤਿਕਾਰ ਬਾਣੀ।
ਪੰਚਮ ਪਾਤਸ਼ਾਹ, ਗ਼ੁਰੂ ਗ਼੍ਰੰਥ ਅੰਦਰ, ਸ਼ਾਮਲ ਕੀਤੀ ਸੀ ਅੰਮ੍ਰਿਤਧਾਰ ਬਾਣੀ।
16 ਰਾਗ਼ਾਂ ’ਚ 40 ਨੇ ਸ਼ਬਦ ਸੋਂਹਦੇ, ਮਹਿਕਾਂ ਵੰਡ ਰਹੀ ਵਿੱਚ ਸੰਸਾਰ ਬਾਣੀ।
ਸਦੀਆਂ ਤੋਂ ਲਿਤਾੜਿਆਂ ਬੰਦਿਆਂ ਨੂੰ , ਭਗ਼ਤ ਰਵੀਦਾਸ ਜੀ ਨੇ ਜਥੇਬੰਦ ਕੀਤਾ।
ਸਵੈ-ਮਾਣ ਦੀ ਚੇਤਨਤਾ ਕਰ ਪੈਦਾ, ਦੱਬੇ ਕੁਚਲਿਆਂ ਨੂੰ ਲਾਮਬੰਦ ਕੀਤਾ।
ਆਮ ਜਨਤਾ ਤੇ ਜਿਹੜੇ ਸੀ ਜ਼ੁਲਮ ਕਰਦੇ, ਝੰਡਾ ਓਨ੍ਹਾਂ ਖਿਲਾਫ ਬੁਲੰਦ ਕੀਤਾ।
ਜਿਥੇ ਖੁਸ਼ੀਆਂ ਤੇ ਸਦਾ ਹੀ ਰਹਿਣ ਖੇੜੇ, ‘ਬੇਗ਼ਮਪੁਰੇ’ ਨੂੰ ਓਨ੍ਹਾਂ ਪਸੰਦ ਕੀਤਾ।
ਭਗ਼ਤ ਰਵੀਦਾਸ ਜੀ ਦੀ ਮਹਿਮਾਂ ਸੁਣ ਕੇ ਤੇ, ਦੂਰ ਦੂਰ ਤੋਂ ਲੋਕ ਸੀ ਆਉਣ ਲੱਗ਼ੇ।
ਰਾਜਾ ‘ਪੀਪਾ’ ਤੇ ‘ਨਾਗ਼ਰਮੱਲ’ ਵਰਗ਼ੇ, ਪਾਵਨ ਚਰਨਾਂ ਤੇ ਸੀਸ ਝੁਕਾਉਣ ਲੱਗ਼ੇ।
ਝਾਲਾ ਮਹਾਰਾਣੀ ਤੇ ਮੀਰਾਂ ਬਾਈ ਜੀ ਵੀ, ਸੇਵਕ ਬਣ ਕੇ ਸੇਵਾ ਕਮਾਉਣ ਲੱਗ਼ੇ।
ਵਿਛੜੀਆਂ ਰੂਹਾਂ ਨੂੰ ‘ਜਾਚਕਾ’ ਭਗ਼ਤ ਜੀ ਵੀ, ਲੜ ਇਕ ਨਿਰੰਕਾਰ ਦੇ ਲਾਉਣ ਲੱਗ਼ੇ।
ਸਾਰੀ ਉਮਰ ਹੀ ਭਗ਼ਤ ਰਵੀਦਾਸ ਜੀ ਦੀ, ਸੁਰਤੀ ਜੁੜੀ ਰਹੀ ਸਦਾ ਨਿਰੰਕਾਰ ਅੰਦਰ।
ਅਸੀਂ ਓਨ੍ਹਾਂ ਦਾ ਪੁਰਬ ਮਨਾ ਰਹੇ ਹਾਂ, ਪੂਰੀ ਸ਼ਰਧਾ ਨਾਲ ਸਾਰੇ ਸੰਸਾਰ ਅੰਦਰ।
ਗ਼ੁਰੂ ਚਰਨਾਂ ’ਚ ‘ਜਾਚਕ’ ਅਰਦਾਸ ਕਰੀਏ, ਚੜ੍ਹਦੀ ਕਲਾ ਹੋਰ ਦੂਣ ਸਵਾਈ ਹੋਵੇ।
ਭਗ਼ਤ ਜੀ ਦੇ ਪਾਵਨ ਪ੍ਰਕਾਸ਼ ਉੱਤੇ, ਸਾਰੀ ਮਾਨਵਤਾ ਨੂੰ ਲੱਖ-ਲੱਖ ਵਧਾਈ ਹੋਵੇ।

Punjabi Sikh Poetry | Best Poet in India | Sikh Poet | Jachak Poetry | Hari Singh Jachak | पंजाबी कविता | कविता | जाचक कविता | भारत में सर्वश्रेष्ठ कवि | सिख कवि | जाचक कविता | हरि सिंह जाचक | ਭਾਰਤ ਵਿਚ ਵਧੀਆ ਕਵੀ | ਸਿੱਖ ਕਵੀ | 


#punjabi #gurbani #punjabipoetry #poetry #sufi #life #art #sikh #punjab #punjabi #singh #waheguru #sardar #amritsar #sikhism #chandigarh #jatt #punjabiwedding #gurbani #kaur #sikhi #khalsa #gurugranthsahibji #waheguruji #patiala #pagg #follow #jalandhar #like #patialashahi #goldentemple #life #instagood #thar #photography #jattizm #sikhwedding #gurugobindsinghji #dastar #delhi #gurugranthsahib #insta #look #punjabivirsa #satnamwaheguru #gurudwara #sikhs #punjabipoetry #punjabi #punjabistatus #poetry #punjabiquotes #punjabicouples #punjabiwordings #love #shivkumarbatalvi #punjabipoet #punjabimedia #quotes #poet #punjabimusic #punjab #chetna #punjabiwedding #punjabibride #punjabisinger #punjabipics #sad #kavita #amritsar #punjabivirsa #punjabisong #punjabiquote #jazbaat #virsa #punjabilines #jatti #sardarni #punjabiwriter #shayarilover #lovequotes #punjabivideos #jatt #punjabiweddings #punjabicouple #punjabilyrics #waheguru #life #punjabicelebrity #chandigarh #sufism #poetrycommunity #sufi #follow #poetry #love #quotes #sad #writersofinstagram #life #like #follow #quote #writer #poem #words #photography #quoteoftheday #poet #inspiration #instagram #motivation #lifequotes #poems #poetsofinstagram #writing #poetrycommunity #inspirationalquotes #quotestoliveby #motivationalquotes #urdu #inspire #lifestyle #shayari #music #quotestagram #motivational #success #entrepreneur #writersofig #urdupoetry #artist #rap #thoughts #sadquotes #loveyourself #soul #l #writerscommunity #hindi #shayar #urdushayari #feelings #heart #sadshayari #writers #shayarilover

No comments:

Post a Comment