Search Previous Posts

Monday, May 13, 2019

Punjabi Poem | Kavita | ‘ਸਾਕਾ ਨੀਲਾ ਤਾਰਾ’ ਬਨਾਮ ਉਪਰੇਸ਼ਨ ਬਲਿਊ ਸਟਾਰ | Sri Akal Takth Sahib | Operation Blue Star | Sikh Genocide 1984 | Saaka Neela Tara | Best Punjabi Gursikh Poet | Hari Singh Jachak |


‘ਸਾਕਾ ਨੀਲਾ ਤਾਰਾ ਬਨਾਮ ਉਪਰੇਸ਼ਨ ਬਲਿਊ ਸਟਾਰ
ਪੰਚਮ ਪਾਤਸ਼ਾਹ ਦੇ ਸ਼ਹੀਦੀ ਪੁਰਬ ਉੱਤੇ, ਸੰਗ਼ਤਾਂ ਆਈਆਂ ਸਨ ਗ਼ੁਰੂ ਦਰਬਾਰ ਓਦੋਂ
ਕਰ ਰਹੀਆਂ ਸਨ ਤਨ ਤੇ ਮਨ ਸੀਤਲ, ਖੁੱਲ੍ਹੇ ਕਰਕੇ ਦਰਸ਼ਨ ਦੀਦਾਰ ਓਦੋਂ
ਹਮਲਾ ਹੋਇਆ ਅਚਾਨਕ ਹੀ ਬਿਨਾਂ ਦੱਸੇ, ਫੌਜਾਂ ਵੜ ਗ਼ਈਆਂ ਵਿੱਚ ਦਰਬਾਰ ਓਦੋਂ
ਉਹਨਾਂ ਲਈ ਹਰ ਸਿੱਖ ਸੀਅੱਤਵਾਦੀ’, ਦਿਸਿਆ ਜਿਹੜਾ ਵੀ, ਦਿੱਤਾ ਸੀ ਮਾਰ ਓਦੋਂ
ਕਰਕੇ ਉਨ੍ਹਾਂ ਨੇ ਅੰਧਾ ਧੁੰਦ ਫਾਇਰਿੰਗ਼, ਦਿੱਤੇ ਮੌਤ ਦੇ ਘਾਟ ਉਤਾਰ ਓਦੋਂ
ਘੁੰਮਦੇ ਫਿਰਦੇ ਸੀ ਮੌਤ ਦੇ ਦੂਤ ਥਾਂ ਥਾਂ, ਕਰਨ ਲਈ ਸਭ ਨੂੰ ਠੰਡਾਠਾਰ ਓਦੋਂ
                ਸੰਤ ਜਰਨੈਲ ਸਿੰਘ ਆਖਿਆ ਸਾਥੀਆਂ ਨੂੰ, ਕੁਰਬਾਨੀ ਕਰਨ ਲਈ ਹੋਵੋ ਤਿਆਰ ਸਿੰਘੋ
                ਅਹਿਮਦ ਸ਼ਾਹ ਅਬਦਾਲੀ ਤੋਂ ਬਾਅਦ ਏਥੇ, ਹਮਲਾ ਹੋਗਿਆ ਫਿਰ ਇੱਕ ਵਾਰ ਸਿੰਘੋ
                ਘੇਰਾ ਪਿਆ ਇਹ ਗ਼ੁਰੂ ਦਰਬਾਰ ਤਾਈਂ, ਥੋਡੀ ਅਣਖ ਨੂੰ ਰਿਹੇ ਵੰਗ਼ਾਰ ਸਿੰਘੋ
                ਆਈਆਂ ਫੌਜਾਂ ਦੇ ਕਰ ਦਿਉ ਦੰਦ ਖੱਟੇ, ਬਣ ਕੇ ਜੂਝੋ ਅਜੀਤ ਜੁਝਾਰ ਸਿੰਘੋ
                ਲਾ ਜਾਇਆ ਜੇ ਜਾਨ ਦੀ ਤੁਸੀਂ ਬਾਜੀ, ਐਪਰ ਸੁਟਿਉ ਨਾ ਹੱਥੋਂ ਹਥਿਆਰ ਸਿੰਘੋ
                ਸ਼ਹੀਦੀ ਬਾਟੇਚੋਂ, ਸ਼ਹਾਦਤ ਦਾ ਜਾਮ ਪੀ ਕੇ, ਹੋ ਜਾਊ ਸੁਰਖਰੂ ਗ਼ੁਰੂ ਦਰਬਾਰ ਸਿੰਘੋ
ਪੂਰੇ ਦੋ ਸੌ ਤੇ ਬਾਈ ਸਾਲ ਪਿੱਛੋਂ, ਫੌਜਾਂ ਵੜੀਆਂ ਸਨ ਬੇ-ਸ਼ੁਮਾਰ ਅੰਦਰ
ਤੋਪਾਂ ਟੈਂਕਾਂ ਦੇ ਨਾਲ ਵਰ੍ਹਾ ਗ਼ੋਲੇ, ਸੁੱਟੇ ਅੱਗ਼ ਦੇ ਉਨ੍ਹਾਂ ਅੰਗ਼ਿਆਰ ਅੰਦਰ
ਸਿੰਘਾਂ ਲੋਹੇ ਦੇ ਬਣੇ ਚਬਾਏ ਅਗ਼ੋਂ, ਉਹ ਵੀ ਬੈਠੇ ਸਨ ਤਿਆਰ-ਬਰ-ਤਿਆਰ ਅੰਦਰ
ਪਹਿਲੇ ਝਟਕੇ ਹੀ, ਝਟਕੇ ਗ਼ਏ ਕਈ ਜ਼ਾਲਿਮ, ਬਣ ਗ਼ਏ ਮੌਤ ਦਾ ਉਹ ਆਹਾਰ ਅੰਦਰ
ਮੁੱਠੀ ਭਰ ਦਸਮੇਸ਼ ਦੇ ਦੂਲਿਆਂ ਨੇ, ਕਈ ਦਿਨ ਕੀਤੀ, ਮਾਰੋ ਮਾਰ ਅੰਦਰ
ਆਖਰੀ ਦਮ ਤੱਕ ਲੜਦੇ ਉਹ ਸਿੰਘ ਸੂਰੇ, ਜਾਨਾਂ ਵਾਰ ਗ਼ਏ ਜਾਂ-ਨਿਸਾਰ ਅੰਦਰ
                ਭਾਰਤ ਮੱਥੇ ਅਮਿਟ ਕਲੰਕ ਲੱਗ਼ੈ, (ਤੀਜਾ) ਘਲੂਘਾਰਾ ਇਹ ਹਿੰਦ ਇਤਿਹਾਸ ਅੰਦਰ
                ਸਾਡੇਆਪਣਿਆਂਸਾਨੂੰਹਲਾਲਕਰਕੇ, ਛੁਰਾ ਖੋਭਿਆ ਸਾਡੇ ਵਿਸ਼ਵਾਸ਼ ਅੰਦਰ
                ਜੰਗ਼ੀ ਕੈਦੀਆਂ ਦਾ ਵੀ ਦੁਸ਼ਮਣ ਨਹੀਂ ਕਰਦਾ, ਕੀਤਾ ਜਿਵੇਂ ਸਾਡਾ ਸਰਬਨਾਸ਼ ਅੰਦਰ
                ਆਪਣੇ ਭਰਾ ਹੀ ਮਾਰ ਮੁਕਾਏ ਇਨ੍ਹਾਂ, ਕਰ ਕਰ ਕੇ ਜੰਗ਼ੀ ਅਭਿਆਸ ਅੰਦਰ
                ਅਮਿਟ ਛਾਪ ਇਹ ਆਪਣੀ ਛੱਡ ਚੁਕੈ, ਸਦੀਵੀ ਕਾਲ ਲਈ ਵਿਸ਼ਵ ਇਤਿਹਾਸ ਅੰਦਰ
                ਰਹਿੰਦੀ ਦੁਨੀਆਂ ਤੱਕ ਰਹਿਣੈ ਹੈ ਇਹ ਜਾਚਕ’, ਪੰਨਾ ਲਹੂ ਭਿੱਜਾ, ਸਿੱਖ ਇਤਿਹਾਸ ਅੰਦਰ  

No comments:

Post a Comment