Search Previous Posts

Monday, May 13, 2019

Punjabi Poem | Kavita | ‘ਸਾਕਾ ਨੀਲਾ ਤਾਰਾ’ ਬਨਾਮ ਉਪਰੇਸ਼ਨ ਬਲਿਊ ਸਟਾਰ | Sri Akal Takth Sahib | Operation Blue Star | Sikh Genocide 1984 | Saaka Neela Tara | Best Punjabi Gursikh Poet | Hari Singh Jachak |


ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਸਾਕਾ ਨੀਲਾ ਤਾਰਾ
ਸੱਚਾ ਤਖ਼ਤ ਹੈ ਇਹ ਅਕਾਲ ਜੀ ਦਾ, ਜੱਗ਼ ਦੇ ਤਖ਼ਤਾਂ ਦੀ ਨਹੀਂ ਪ੍ਰਵਾਹ ਏਥੇ
ਖਿੜੇ ਮੱਥੇ ਸੀ ਓਹਨੇ ਪ੍ਰਵਾਨ ਕੀਤੀ, ਜਿਹਨੂੰ ਜਿਹਨੂੰ ਵੀ ਲੱਗ਼ੀ ਤਨਖਾਹ ਏਥੇ
ਕੋੜੇ ਖਾਣ ਲਈ ਸ਼ੇਰੇ ਪੰਜਾਬ ਵਰਗ਼ਾ, ਹਾਜ਼ਰ ਆਪ ਹੋਇਆ ਸ਼ਹਿਨਸ਼ਾਹ ਏਥੇ
ਸਰਬੳੱੁਚ ਇਹ ਤਖ਼ਤ ਹੈ ਖਾਲਸੇ ਦਾ, ਸਾਡਾ ਸਾਰਾ ਇਤਿਹਾਸ ਗ਼ਵਾਹ ਏਥੇ
ਸੁੱਕਾ ਬਚ ਨਾ ਸਕਿਆ ਉਹ ਖਾਲਸੇ ਤੋਂ, ਚੜ੍ਹਕੇ ਆਇਆ ਜੋ ਖ਼ਾਹਮਖ਼ਾਹ ਏਥੇ
ਉਹ ਤਾਂ ਪਿਆ ਸੀ ਨਰਕ ਦੇ ਰਾਹ ਸਿੱਧਾ, ਇਹਨੂੰ ਆਇਆ ਜੋ ਕਰਨ ਤਬਾਹ ਏਥੇ
                ਤੀਜਾ ਘੱਲੂਘਾਰਾ ਪਿਛੇ ਜਿਹੇ ਹੋਇਆ, ਚੜ੍ਹਕੇ ਆਏਆਪਣੇਸੀਨਾ ਠੋਕ ਓਦੋਂ
                ਗ਼ੁਰਧਾਮਾਂ ਤੇ ਕੀਤੀ ਚੜ੍ਹਾਈ ਓਨ੍ਹਾਂ, ਰਸਤੇ ਸਾਰੇ ਦੇ ਸਾਰੇ ਹੀ ਰੋਕ ਓਦੋਂ              
                ਧਰਤੀ ਪਾਵਨ ਸਰੋਵਰ ਦੀ ਲਾਲ ਹੋਈ, ਲਾਲ ਲਹੂ ਰੰਗ਼ੇ ਗ਼ਏ ਲੋਕ ਓਦੋਂ     
                ਬੱਚੇ ਬੁੱਢੇ ਤੇ ਨੌਜਵਾਨ ਓਨ੍ਹਾਂ, ਬਲਦੀ ਅੱਗ਼ ਦਿੱਤੇ ਸੀ ਝੋਕ ਓਦੋਂ
                ਪੰਚਮ ਪਿਤਾ ਦੇ ਸ਼ਹੀਦੀ ਦਿਨਾਂ ਅੰਦਰ, ਛਾਇਆ ਸਾਰੇ ਸੰਸਾਰ ਸੋਕ ਓਦੋਂ
                ਲੱਖਾਂ ਨਾਲ ਮੁਕਾਬਲੇ ਕਰ ਸੂਰੇ, ਪਹੰੁਚੇ ਸਾਰੇ ਸਿਰਲੱਥ ਪ੍ਰਲੋਕ ਓਦੋਂ
ਸਮੇਂ ਸਮੇਂ ਅਬਦਾਲੀਆਂ ਹੱਥ ਪਾਇਆ, ਸਿੱਖ ਕੌਮ ਵਾਲੀ ਸ਼ਾਹ ਰੱਗ਼ ਉੱਤੇ
ਸਮੇਂ ਸਮੇਂਤੇ ਮੁੱਠੀ ਭਰ ਸ਼ੇਰ ਦੂਲੇ, ਪਏ ਟੁੱਟ ਕੇ ਭੇਡਾਂ ਦੇ ਵੱਗ਼ ਉੱਤੇ
ਆਪਣੇ ਖੂਨ ਨਾਲ ਜਿਹੜੇ ਇਤਿਹਾਸ ਲਿਖਦੇ, ਥੱਲੇ ਲਾ ਲੈਂਦੇ ਆਪ ਲੱਗ਼ ਉੱਤੇ
ਲਾਲੀ ਲਾਟਾਂਚੋਂ ਲਹੂ ਤੋਂ ਲਾਲ ਨਿਕਲੇ, ਤੇਲ ਛਿੜਕੀਏ ਜੇ ਬਲਦੀ ਅੱਗ਼ ਉੱਤੇ
ਖ਼ਬਰ ਫੈਲਦੀ ਓਦੋਂ ਸੰਸਾਰ ਅੰਦਰ, ਹੋਵੇ ਜਦੋਂ ਅਣਹੋਣੀ ਕੋਈ ਜੱਗ਼ ਉੱਤੇ
ਓਹਨੂੰ ਦਿਨੇ ਇਹ ਤਾਰੇ ਵਿਖਾਏ ਜਿਹੜਾ, ਹੱਥ ਪਾਏ ਸਰਦਾਰ ਦੀ ਪੱਗ਼ ਉੱਤੇ
                ਗ਼ੁਰੂ ਚਰਨਾਂਜਾਚਕਅਰਦਾਸ ਕਰੀਏ, ਕਿ ਝੰਡਾ ਕੇਸਰੀ ਹੋਰ ਬੁਲੰਦ ਹੋਵੇ
                ਸ਼ਬਦ ਗ਼ੁਰੂ ਤੇ ਓਟ ਜੋ ਰੱਖਦਾ , ਨਾਨਕ ਨਾਮ ਲੇਵਾ ਲਾਮਬੰਦ ਹੋਵੇ
                ਸਦਾ ਮਿਲੇ ਅਗ਼ਵਾਈ ਤੇ ਸੇਧ ਓਹਨੂੰ, ਗ਼ੁਰਸਿੱਖੀ ਦਾ ਜਿਹੜਾ ਪਾਬੰਦ ਹੋਵੇ
                ਰੱਬੀ ਫੈਸਲੇ ਇੱਥੇ ਉਹ ਲਏ ਜਾਵਣ, ਸਿੱਖ ਕੌਮ ਨਾਲ ਜੀਹਦਾ ਸਬੰਧ ਹੋਵੇ
                ਮਹਿਕਾਂ ਵੰਡੇ ਇਹ ਸਾਰੇ ਸੰਸਾਰ ਅੰਦਰ, ਖੁਸ਼ੀ, ਖੇੜਾ ਤੇ ਸਦਾ ਆਨੰਦ ਹੋਵੇ
                ਅਕਾਲ ਤਖ਼ਤ ਦੀ ਪਾਵਨ ਕਮਾਨ ਹੇਠਾਂ, ਸਿੱਖ ਕੌਮ ਸਾਰੀ ਜੱਥੇਬੰਦ ਹੋਵੇ  

No comments:

Post a Comment