ਸਾਹਿਬ ਦੇਵਾ ਦਾ ਪਾਵਨ ਸੀ ਜਨਮ ਹੋਇਆ, ਜਿਲ੍ਹਾ ਜੇਹਲਮ ਦੇ ਨਗ਼ਰ ਰੁਹਤਾਸ ਅੰਦਰ।
ਪਿਤਾ ਭਾਈ ਰਾਮਾਂ, ਮਾਤਾ ਜੱਸ ਦੇਵੀ, ਸਚਮੁੱਚ ਸਨ ਬੜੇ ਹੁਲਾਸ ਅੰਦਰ।
ਗ਼ੁਰੂ ਬਖਸ਼ਿਸ਼ ਨਾਲ ਹੋਇਆ ਸੀ ਜਨਮ ਉਸਦਾ, ਕਲਗ਼ੀਧਰ ਲਈ ਸ਼ਰਧਾ ਸੀ ਖਾਸ ਅੰਦਰ।
ਚਮਕ ਰਹੀ ਹੈ ਚੰਨ ਦੇ ਵਾਂਗ਼ ਮਾਤਾ, ਸਿੱਖ ਕੌਮ ਦੇ ਸੋਹਣੇ ਅਕਾਸ਼ ਅੰਦਰ।
ਭਰ ਜੁਆਨੀ ’ਚ ਪੈਰ ਜਦ ਉਸ ਧਰਿਆ, ਮਾਤਾ ਪਿਤਾ ਨੇ ਕੀਤੀ ਵਿਚਾਰ ਓਦੋਂ।
ਗ਼ੁਰੂ ਚਰਨਾਂ ’ਚ ਅਰਪਣ ਹੈ ਇਹ ਕਰਨੀ, ਓਨ੍ਹਾਂ ਲਿਆ ਇਹ ਨਿਸਚਾ ਸੀ ਧਾਰ ਓਦੋਂ।
ਅਨੰਦਪੁਰੀ ’ਚ ਪਹੰੁਚ ਕੇ ਸਾਰਿਆਂ ਨੇ, ਭਾਈ ਮਨੀ ਸਿੰਘ ਨਾਲ ਕੀਤੀ ਵਿਚਾਰ ਓਦੋਂ।
ਗ਼ਲ ਵਿੱਚ ਪਾ ਪੱਲਾ, ਫਿਰ ਦਸ਼ਮੇਸ਼ ਅੱਗ਼ੇ, ਖੜੇ ਹੋ ਗ਼ਏ ਨਾਲ ਸਤਿਕਾਰ ਓਦੋਂ।
ਕੀਤੀ ਨਿਮਰਤਾ ਸਹਿਤ ਅਰਜੋਈ ਸਭ ਨੇ, ਤੇਰੇ ਚਰਨਾਂ ਦੀ ਧੂੜ ਦੇ ਕੱਖ ਦਾਤਾ।
ਲਾਡਾਂ ਪਾਲੀ ਹੋਈ ਸਾਡੀ ਬੱਚੜੀ ਇਹ, ਥੋਡੇ ਸਾਹਮਣੇ ਖੜੀ ਪ੍ਰਤੱਖ ਦਾਤਾ।
ਤੁਸਾਂ ਤਾਈਂ ਅਮਾਨਤ ਇਹ ਸੋਂਪਣੀ ਏ, ਰਹਿ ਨਹੀਂ ਸਕਦੀ ਤੁਸਾਂ ਤੋਂ ਵੱਖ ਦਾਤਾ।
ਭਾਵੇਂ ਮਹਿਲ ਤੇ ਭਾਵੇਂ ਫਿਰ ਟਹਿਲ ਅੰਦਰ, ਜਿਥੇ ਜੀ ਕਰਦੈ, ਓਥੇ ਰੱਖ ਦਾਤਾ।
ਗ਼ੁਰੂ ਸਾਹਿਬ ਸੁਣ ਬੇਨਤੀ ਸੰਗ਼ਤਾਂ ਦੀ, ਬਚਨ ਕੀਤੇ ਵਿੱਚ ਸਜੇ ਦਿਵਾਨ ਹੈਸੀ।
ਰੱਖਣਾ ਨਹੀਂ ਸਰੀਰਕ ਸਬੰਧ ਇਸ ਨਾਲ, ਸਭ ਦੇ ਸਾਹਮਣੇ ਕੀਤਾ ਐਲਾਨ ਹੈਸੀ।
ਸਾਹਿਬ ਕੌਰ ਦਾ ਕੀਤਾ ਕਬੂਲ ਡੋਲਾ, ਇਸ ਸ਼ਰਤ ਤੇ ਗ਼ੁਰਾਂ ਪ੍ਰਵਾਨ ਹੈਸੀ।
‘ਆਤਮਿਕ ਤੌਰ ’ਤੇ ਸਾਂਝ ਹੀ ਰਹੂ’ ਕਹਿ ਕੇ, ਦਿੱਤਾ ਮਹਿਲਾਂ ਵਿੱਚ ਯੋਗ਼ ਸਥਾਨ ਹੈਸੀ ।
ਇਸ ਤੋਂ ਬਾਅਦ ਫਿਰ ਸਾਹਿਬ ਕੌਰ ਮਾਤਾ, ਗ਼ੁਰੂ ਸਾਹਿਬ ਦੀ ਕੀਤੀ ਮਹਾਨ ਸੇਵਾ।
ਨਾਮ ਸਿਮਰਨ ’ਚ ਸਦਾ ਹੀ ਲੀਨ ਰਹਿ ਕੇ, ਕੀਤੀ ਹੋ ਕੇ ਅੰਤਰ ਧਿਆਨ ਸੇਵਾ।
ਕਿਸੇ ਹੁਕਮ ਤੇ ਕਿੰਤੂ ਨਾ ਕਦੇ ਕੀਤਾ, ਕੀਤੀ ਸਮਝ ਕੇ ਜਿੰਦ ਤੇ ਜਾਨ ਸੇਵਾ।
ਸ਼ਰਧਾ, ਭਗ਼ਤੀ ਤੇ ਸਬਰ ਸੰਤੋਖ ਵਾਲੀ, ਹੋਈ ਗ਼ੁਰੂ ਦੇ ਦਰ ਪ੍ਰਵਾਨ ਸੇਵਾ।
ਸੇਵਾ ਕਰਦਿਆਂ ਇਕ ਦਿਨ ਪਾਤਸ਼ਾਹ ਨੂੰ, ਆਪਣੇ ਦਿਲ ਦਾ ਦੱੁਖੜਾ ਸੁਣਾ ਦਿੱਤਾ।
ਬਖਸ਼ੋ ਮੈਨੂੰ ਵੀ ਪੁੱਤਰ ਦੀ ਦਾਤ ਕਹਿ ਕੇ, ਔਖਾ ਜਿਹਾ ਸੁਆਲ ਇਕ ਪਾ ਦਿੱਤਾ।
ਕਲਗ਼ੀਧਰ ਨੇ ਮਿਹਰਾਂ ਦੇ ਵਿੱਚ ਆ ਕੇ, ਆਪਣੇ ਮੁੱਖ ’ਚੋਂ ਏਦਾਂ ਫੁਰਮਾ ਦਿੱਤਾ।
ਸਾਰੇ ਖਾਲਸਾ ਪੰਥ ਨੂੰ ਸਾਹਿਬ ਕੌਰੇ, ਅੱਜ ਤੋਂ ਤੇਰੀ ਮੈਂ ਝੋਲੀ ਵਿੱਚ ਪਾ ਦਿੱਤਾ।
ਗ਼ੁਰੂ ਸਾਹਿਬ ਤੋਂ ਪਿੱਛੋਂ ਫਿਰ ਸਾਲ ਚਾਲੀ, ਕਰਦੇ ਰਹੇ ਅਗ਼ਵਾਈ ਸਨ ਠੀਕ ਮਾਤਾ।
ਪੰਥਕ ਹਿੱਤਾਂ ਲਈ ਫੈਸਲੇ ਲੈਣ ਲੱਗ਼ਿਆਂ, ਸਹੀ ਸਮੇਂ ਦੀ ਕਰਦੇ ਉਡੀਕ ਮਾਤਾ।
ਅੱਜ ਵੀ ਅੰਮ੍ਰਿਤ ਸੰਚਾਰ ਉਪਰੰਤ ਸਾਡੇ, ਆਦਰ ਮਾਣ ਦੇ ਬਣਦੇ ਪ੍ਰਤੀਕ ਮਾਤਾ।
ਸਾਡੇ ਪਿਤਾ ਨੇ ਗ਼ੁਰੂ ਗ਼ੋਬਿੰਦ ਸਿੰਘ ਜੀ, ਸਾਹਿਬ ਕੌਰ ਸਾਡੇ ਪੂਜਨੀਕ ਮਾਤਾ।
ਇੱਛਾ ਰਹਿਤ ਗ਼ੁਜਾਰਿਆ ਜਿਵੇਂ ਜੀਵਨ, ਕਿਸੇ ਹੋਰ ਨੇ ਓਦਾਂ ਗ਼ੁਜਾਰਿਆਂ ਨਹੀਂ।
ਔਖੀ ਘਾਟੀ ਤੇ ਮੁਸ਼ਕਿਲ ਪੈਂਡਿਆਂ ਤੇ, ਹਿੰਮਤ ਹੌਸਲਾ ਕਦੇ ਵੀ ਹਾਰਿਆ ਨਹੀਂ।
ਕਿਹੜਾ ਦੱੁਖ ਜੋ ਪਿਤਾ ਦਸ਼ਮੇਸ਼ ਵਾਲਾ, ਆਪਣੇ ਪਿੰਡੇ ਤੇ ਓਨ੍ਹਾਂ ਸਹਾਰਿਆ ਨਹੀਂ।
ਪਰ ਅਫਸੋਸ ਨਾਲ ਲਿਖ ਰਿਹਾ ਹੈ ‘ਜਾਚਕ’, ਓਹਦੇ ਪੁੱਤਰਾਂ ਉਹਨੂੰ ਪ੍ਰਚਾਰਿਆ ਨਹੀਂ।
Punjabi Sikh Poetry | Best Poet in India | Sikh Poet | Jachak Poetry |
Hari Singh Jachak | पंजाबी कविता | कविता | जाचक कविता | भारत में सर्वश्रेष्ठ कवि |
सिख कवि | जाचक कविता | हरि सिंह जाचक | ਭਾਰਤ ਵਿਚ ਵਧੀਆ ਕਵੀ | ਸਿੱਖ ਕਵੀ |
#punjabi #gurbani #punjabipoetry #poetry #sufi #life #art #sikh #punjab #punjabi #singh #waheguru #sardar
#amritsar #sikhism #chandigarh #jatt #punjabiwedding #gurbani #kaur #sikhi #khalsa #gurugranthsahibji #waheguruji #patiala #pagg #follow #jalandhar #like
#patialashahi #goldentemple #life #instagood #thar #photography #jattizm #sikhwedding #gurugobindsinghji #dastar #delhi #gurugranthsahib #insta #look
#punjabivirsa #satnamwaheguru #gurudwara #sikhs #punjabipoetry #punjabi #punjabistatus #poetry #punjabiquotes #punjabicouples #punjabiwordings #love
#shivkumarbatalvi #punjabipoet #punjabimedia #quotes #poet #punjabimusic #punjab #chetna #punjabiwedding #punjabibride #punjabisinger #punjabipics #sad
#kavita #amritsar #punjabivirsa #punjabisong #punjabiquote #jazbaat #virsa #punjabilines #jatti #sardarni #punjabiwriter #shayarilover #lovequotes #punjabivideos #jatt
#punjabiweddings #punjabicouple #punjabilyrics #waheguru #life #punjabicelebrity #chandigarh #sufism #poetrycommunity #sufi #follow #poetry
#love #quotes #sad #writersofinstagram #life #like #follow #quote #writer #poem #words #photography #quoteoftheday #poet #inspiration #instagram #motivation
#lifequotes #poems #poetsofinstagram #writing #poetrycommunity #inspirationalquotes #quotestoliveby #motivationalquotes #urdu #inspire
#lifestyle #shayari #music #quotestagram #motivational #success #entrepreneur #writersofig #urdupoetry #artist #rap #thoughts #sadquotes #loveyourself #soul
#l #writerscommunity #hindi #shayar #urdushayari #feelings #heart #sadshayari #writers #shayarilover
No comments:
Post a Comment