‘ਸਾਕਾ ਨੀਲਾ
ਤਾਰਾ’
ਬਨਾਮ ਉਪਰੇਸ਼ਨ ਬਲਿਊ ਸਟਾਰ
ਪੰਚਮ ਪਾਤਸ਼ਾਹ ਦੇ
ਸ਼ਹੀਦੀ ਪੁਰਬ ਉੱਤੇ, ਸੰਗ਼ਤਾਂ
ਆਈਆਂ ਸਨ ਗ਼ੁਰੂ ਦਰਬਾਰ
ਓਦੋਂ।
ਕਰ ਰਹੀਆਂ ਸਨ
ਤਨ ਤੇ ਮਨ ਸੀਤਲ,
ਖੁੱਲ੍ਹੇ ਕਰਕੇ ਦਰਸ਼ਨ ਦੀਦਾਰ
ਓਦੋਂ।
ਹਮਲਾ ਹੋਇਆ ਅਚਾਨਕ
ਹੀ ਬਿਨਾਂ ਦੱਸੇ, ਫੌਜਾਂ
ਵੜ ਗ਼ਈਆਂ ਵਿੱਚ ਦਰਬਾਰ
ਓਦੋਂ।
ਉਹਨਾਂ ਲਈ ਹਰ
ਸਿੱਖ ਸੀ ‘ਅੱਤਵਾਦੀ, ਦਿਸਿਆ
ਜਿਹੜਾ ਵੀ, ਦਿੱਤਾ ਸੀ
ਮਾਰ ਓਦੋਂ।
ਕਰਕੇ ਉਨ੍ਹਾਂ ਨੇ
ਅੰਧਾ ਧੁੰਦ ਫਾਇਰਿੰਗ਼, ਦਿੱਤੇ
ਮੌਤ ਦੇ ਘਾਟ ਉਤਾਰ
ਓਦੋਂ।
ਘੁੰਮਦੇ ਫਿਰਦੇ ਸੀ
ਮੌਤ ਦੇ ਦੂਤ ਥਾਂ
ਥਾਂ, ਕਰਨ ਲਈ ਸਭ
ਨੂੰ ਠੰਡਾਠਾਰ ਓਦੋਂ।
ਇਸ਼ਨਾਨ
ਕਰਦੇ ਗ਼ੁਰੂ ਦੇ ਲਾਲ
ਉਨ੍ਹਾਂ, ਉਦੋਂ ਦਾਣਿਆਂ ਵਾਂਗ਼
ਸੀ ਭੁੰਨ ਦਿੱਤੇ।
ਕੱਠੇ
ਕਰਕੇ ਪਸ਼ੂਆਂ ਦੇ ਵੱਗ਼
ਵਾਂਗ਼ੂੰ, ਇਕ ਇਕ ਕਮਰੇ
’ਚ ਸੌ ਸੌ ਤੁੰਨ
ਦਿੱਤੇ।
ਦਮ
ਤੋੜਦੇ ਜਖ਼ਮੀ ਪਿਆਸਿਆਂ ਨੂੰ,
ਪਾਣੀ ਪਿਆਉਣ ਦੇ ਕਰਨ
ਨਾ ਪੁੰਨ ਦਿੱਤੇ।
ਕੁੱਟ-ਕੁੱਟ ਕੇ ਮੁੰਝ
ਦੇ ਵਾਂਗ਼ ਉਨ੍ਹਾਂ, ਉਦੋਂ
ਆਟੇ ਦੇ ਵਾਂਗ਼ ਸੀ
ਗ਼ੁੰਨ ਦਿੱਤੇ।
ਤੁਰਦੇ
ਫਿਰਦੇ ਸਭ ਲਾਸ਼ਾਂ ਬਣਾ
ਕੇ ਤੇ, ਸਦਾ ਲਈ
ਸਰੀਰ ਕਰ ਸੁੰਨ ਦਿੱਤੇ।
ਜਿਹੜੇ
ਬਚੇ ਉਹ ਨੂੜ ਕੇ
ਸੰਗ਼ਲਾਂ ਨਾਲ, ਜੇਲਾਂ ਵਿੱਚ
ਬੇਰਹਿਮੀ ਨਾਲ ਤੁੰਨ ਦਿੱਤੇ।
ਬਿਟ-ਬਿਟ ਤੱਕਦੇ
ਸਨ ਕਮਰਿਆਂ ’ਚੋਂ ਲੋਕੀਂ,
ਤੱਕਣ ਜਾਲ ’ਚ ਫਸੇ
ਬਟੇਰ ਜਿੱਦਾਂ।
ਕਈ ਜਵਾਨੀ ਦੀ
ਟਹਿਣੀ ਤੋਂ ਇਉਂ ਟੁੱਟੇ,
ਝੱਖੜ ਨਾਲ ਟੁੱਟਣ, ਕੱਚੇ
ਬੇਰ ਜਿੱਦਾਂ।
ਨਾਦਰਸ਼ਾਹੀ ਸੀ ਫੌਜਾਂ ਨੇ
ਲੁੱਟ ਪਾਈ, ਫੌਜੀ ਨਹੀਂ,
ਕੋਈ ਸਨ ਲੁਟੇਰ ਜਿੱਦਾਂ।
ਲਾਲੋ ਲਾਲ ਅਸਮਾਨ
ਸੀ ਚੋਹੀਂ ਪਾਸੀਂ, ਆਇਆ
ਖੂਨੀ ਕੋਈ ਮੌਤ ਹਨੇਰ
ਜਿੱਦਾਂ।
ਟਰੱਕਾਂ ਵਿੱਚ ਸੀ
ਲਾਸ਼ਾਂ ਨੂੰ ਇੰਝ ਸੁੱਟਿਆ,
ਕਪੜੇ ਧੋ ਧੋਬੀ, ਲਾਉਂਦੇ
ਢੇਰ ਜਿੱਦਾਂ।
ਜੇਲ੍ਹਾਂ ਵਿੱਚ ਫਿਰ
ਸਿੰਘ ਸਨ ਇੰਝ ਡੱਕੇ,
ਪਿੰਜਰੇ ਵਿਚ ਡੱਕਦੇ, ਜਖ਼ਮੀ
ਸ਼ੇਰ ਜਿੱਦਾਂ।
ਮਾਰ-ਮਾਰ ਬੇਦੋਸ਼ੇ ਬੇਹਾਲ
ਕੀਤੇ, ਮਾਡਰਨ ਮੁਗ਼ਲਾਂ ਨੇ
ਚੁੱਕੀ ਸੀ ਅੱਤ ਓਦੋਂ।
ਵਗ਼ਿਆ
ਲਹੂ ਦਾ ਸੀ ਦਰਿਆ
ਏਥੇ, ਡੁਲ੍ਹੀ ਪਈ ਸੀ
ਥਾਂ ਥਾਂ ਰੱਤ ਓਦੋਂ।
ਸੜਦੀ
ਧੁੱਪ ਅੰਦਰ, ਤੱਤੇ ਫਰਸ਼
ਉੱਤੇ, ਕੋਹ ਕੋਹ ਸੀ
ਕੀਤੀ ਦੁਰਗ਼ੱਤ ਓਦੋਂ।
ਪਿਆਸੇ
ਤੜਫਦੇ ਪਾਣੀ ਜੋ ਮੰਗ਼ਦੇ
ਸੀ, ਅੱਗ਼ੋਂ ਖਿੱਚ ਕੇ
ਮਾਰਦੇ ਲੱਤ ਓਦੋਂ।
ਮਾਵਾਂ,
ਭੈਣਾਂ ਤੇ ਧੀਆਂ ਨੂੰ
ਬਖਸ਼ਿਆ ਨਾ, ਰੋਲੀ ਪੈਰਾਂ
’ਚ ਸਾਡੀ ਸੀ ਪੱਤ
ਓਦੋਂ।
ਕਿਥੇ
ਜਾਂਦੇ ਤੇ ਸਿਰ ਲੁਕੋ
ਲੈਂਦੇ, ਹਰ ਥਾਂ ’ਚੋ
ਰਹੀ ਸੀ ਜ਼ੁਲਮੀ ਛੱਤ
ਓਦੋਂ ।
ਸੰਤ ਜਰਨੈਲ ਸਿੰਘ
ਆਖਿਆ ਸਾਥੀਆਂ ਨੂੰ, ਕੁਰਬਾਨੀ
ਕਰਨ ਲਈ ਹੋਵੋ ਤਿਆਰ
ਸਿੰਘੋ।
ਅਹਿਮਦ ਸ਼ਾਹ ਅਬਦਾਲੀ
ਤੋਂ ਬਾਅਦ ਏਥੇ, ਹਮਲਾ
ਹੋਗਿਆ ਫਿਰ ਇੱਕ ਵਾਰ ਸਿੰਘੋ।
ਘੇਰਾ ਪਿਆ ਇਹ
ਗ਼ੁਰੂ ਦਰਬਾਰ ਤਾਈਂ, ਤੁਹਾਡੀ
ਅਣਖ ਨੂੰ ਰਿਹੇੈ ਵੰਗ਼ਾਰ
ਸਿੰਘੋ।
ਆਈਆਂ ਫੌਜਾਂ ਦੇ
ਕਰ ਦਿਉ ਦੰਦ ਖੱਟੇ,
ਬਣ ਕੇ ਜੂਝੋ ਅਜੀਤ
ਜੁਝਾਰ ਸਿੰਘੋ।
ਲਾ ਜਾਇਆ ਜੇ
ਜਾਨ ਦੀ ਤੁਸੀਂ ਬਾਜੀ,
ਐਪਰ ਸੁਟਿਓ ਨਾ ਹੱਥੋਂ
ਹਥਿਆਰ ਸਿੰਘੋ।
ਸ਼ਹੀਦੀ ਬਾਟੇ ’ਚੋਂ,
ਸ਼ਹਾਦਤ ਦਾ ਜਾਮ ਪੀ
ਕੇ, ਹੋ ਜਾਓ ਸੁਰਖਰੂ
ਗ਼ੁਰੂ ਦਰਬਾਰ ਸਿੰਘੋ।
ਪੂਰੇ
ਦੋ ਸੌ ਤੇ ਬਾਈ
ਸਾਲ ਪਿੱਛੋਂ, ਫੌਜਾਂ ਵੜੀਆਂ
ਸਨ ਬੇ-ਸ਼ੁਮਾਰ ਅੰਦਰ।
ਤੋਪਾਂ
ਟੈਂਕਾਂ ਦੇ ਨਾਲ ਵਰ੍ਹਾ
ਗ਼ੋਲੇ, ਸੁੱਟੇ ਅੱਗ਼ ਦੇ
ਉਨ੍ਹਾਂ ਅੰਗ਼ਿਆਰ ਅੰਦਰ।
ਸਿੰਘਾਂ
ਲੋਹੇ ਦੇ ਬਣੇ ਚਬਾਏ
ਅੱਗ਼ੋਂ, ਉਹ ਵੀ ਬੈਠੇ
ਸਨ ਤਿਆਰ-ਬਰ-ਤਿਆਰ
ਅੰਦਰ।
ਪਹਿਲੇ
ਝਟਕੇ ਹੀ, ਝਟਕੇ ਗ਼ਏ
ਕਈ ਫੌਜੀ, ਬਣ ਗ਼ਏ
ਮੌਤ ਦਾ ਉਹ ਆਹਾਰ
ਅੰਦਰ।
ਮੁੱਠੀ
ਭਰ ਦਸਮੇਸ਼ ਦੇ ਦੂਲਿਆਂ
ਨੇ, ਕਈ ਦਿਨ ਕੀਤੀ,
ਮਾਰੋ ਮਾਰ ਅੰਦਰ।
ਆਖਰੀ
ਦਮ ਤੱਕ ਲੜਦੇ ਉਹ
ਸਿੰਘ ਸੂਰੇ, ਜਾਨਾਂ ਵਾਰ
ਗ਼ਏ ਜਾਂ-ਨਿਸਾਰ ਅੰਦਰ।
ਕਮਰਿਆਂ ਵਿੰਚ ਹੀ
ਲਾਸ਼ਾਂ ਦੇ ਢੇਰ ਲੱਗ਼
ਗ਼ਏ, ਹਰ ਕੋਈ ਮੌਤ
ਦਾ ਬਣਿਆ ਸ਼ਿਕਾਰ ਓਦੋਂ।
ਭੁੱਖਣ ਭਾਣੇ ਹੀ
ਦੁਨੀਆਂ ’ਚੋਂ ਕਈ ਤੁਰ
ਗ਼ਏ, ਜਖ਼ਮੀ ਛੱਡ ਗ਼ਏ
ਕਈ ਸੰਸਾਰ ਓਦੋਂ।
ਫੜਿਆਂ ਹੋਇਆਂ ਦੇ
ਬੰਨ੍ਹ ਕੇ ਹੱਥ ਪਿੱਛੇ,
ਸ਼ਰੇਆਮ ਹੀ ਦਿੱਤੇ ਗ਼ਏ
ਮਾਰ ਓਦੋਂ।
ਸਿੰਘ ਸਿੰਘਣੀਆਂ ਤੇ
ਬੱਚੇ ਖਾਲਸੇ ਦੇ, ਸ਼ਹੀਦੀ
ਪਾ ਗ਼ਏ ਬੇਸ਼ੁਮਾਰ ਓਦੋਂ।
ਜਿਹੜੇ ਬਚੇ ਬੇਰਹਿਮੀ
ਦੇ ਨਾਲ ਓਨ੍ਹਾਂ, ਸਾਰੇ
ਕਰ ਲਏ ਸਨ ਗ਼੍ਰਿਫਤਾਰ
ਓਦੋਂ।
ਬਿਨਾਂ ਦਲੀਲ, ਅਪੀਲ,
ਵਕੀਲ ਕੀਤੇ, ਸੁੱਟ ਦਿੱਤੇ
ਸਭ ਜੇਲ੍ਹਾਂ ਵਿਚਕਾਰ ਓਦੋਂ।
ਸਿੱਖ
ਕੌਮ ਨੂੰ ਸਬਕ ਸਿਖਾਉਣ
ਦੇ ਲਈ, ਜ਼ੁਲਮੀ ਹਨੇਰੀ
ਕੋਈ ਪਈ ਸੀ ਝੁੱਲ
ਏਥੇ।
ਅਸੀਂ
ਜਿਨ੍ਹਾਂ ਦੇ ਬੁਝੇ ਜਗ਼ਾਏ
ਦੀਵੇ, ਦੀਵੇ ਉਨ੍ਹਾਂ ਕੀਤੇ,
ਸਾਡੇ ਗ਼ੁੱਲ ਏਥੇ।
ਢਾਹੇ
ਪਾਵਨ ਗ਼ੁਰਧਾਮਾਂ ਦੇ ਨਾਲ ਸਾਡੀ,
ਢੱਠੀ ਪੱਗ਼ ਗ਼ਈ ਮਿੱਟੀ
’ਚ ਰੁਲ ਏਥੇ।
ਬੜੀ
ਬੇਕਦਰੀ ਦੇ ਨਾਲ ਸੀ
ਮਿੱਧ ਦਿੱਤੇ, ਖਿੜੇ ਹੋਏ
ਗ਼ੁਲਾਬ ਦੇ ਫੁੱਲ ਏਥੇ।
ਅਸਾਂ
ਦੇਸ਼ ਅਜ਼ਾਦੀ ਲਈ ਡੋਲ੍ਹਿਆ
ਜੋ, ਉਸ ਖੂਨ ਦਾ
ਪਿਆ ਸੀ ਮੁੱਲ ਏਥੇ।
ਭੁੱਲ
ਸਕਦਾ ਨਹੀਂ ਸਿੱਖ ਸੰਸਾਰ
ਭੁੱਲ ਕੇ, ਜਿਹੜੀ ਦੁਸ਼ਟਾਂ
ਨੇ ਕੀਤੀ ਸੀ ਭੁੱਲ
ਏਥੇ।
ਛੂਹ ਰਹੀਆਂ ਅਸਮਾਨ
ਨੂੰ ਸਨ ਲਾਟਾਂ, ਚਾਰੇ
ਪਾਸੇ ਸੀ ਲੱਗ਼ੀ ਹੋਈ
ਅੱਗ਼ ਅੰਦਰ।
‘ਨੀਲਾ ਤਾਰਾ’ ਇਸ
ਸਾਕੇ ਦੀ ਖਬਰ ਓਦੋਂ,
ਫੈਲ ਗ਼ਈ ਸੀ ਸਾਰੇ
ਹੀ ਜੱਗ਼ ਅੰਦਰ।
ਅੱਲੇ ਜਖ਼ਮਾਂ ਤੇ
ਮੱਲ੍ਹਮ ਦੀ ਥਾਂ ਉੱਤੇ,
ਲੂਣ ਛਿੜਕਣ ਨਾਲ, ਲੱਗ਼
ਗ਼ਈ ਅੱਗ਼ ਅੰਦਰ।
ਸਿੱਖ ਮਨਾਂ ’ਚ
ਜ਼ਜ਼ਬੇੇ ਸਨ ਭੜਕ ਉੱਠੇ,
ਬਲ ਪਈ ਸੀ ਧੁੱਖਦੀ
ਹੋਈ ਅੱਗ਼ ਅੰਦਰ।
ਹੋ ਗ਼ਿਆ ਸੀ
ਖੂਨ ਦਾ ਤੇਜ਼ ਦੌਰਾ,
ਸਿੱਖ ਕੌਮ ਦੀ ਹਰ
ਇਕ ਰਗ਼ ਅੰਦਰ।
ਫਨੀਅਰ ਸੱਪ ਵਾਂਗ਼ੂੰ
ਵਿਸ ਘੋਲਦਾ ਸੀ, ਹਰ
ਇਕ ਪੇਚ ਉਦੋਂ, ਬੰਨੀ
ਪੱਗ਼ ਅੰਦਰ।
‘ਦਰਬਾਰ’
ਖੁਲ੍ਹਣ ਤੇ ਕਰਨ ਜੋ
ਗ਼ਏ ਦਰਸ਼ਨ, ਰੋ ਰੋ
ਹੋਏ ਸਨ ਹਾਲੋਂ ਬੇਹਾਲ
ਓਥੇ।
ਛਾਨਣੀ
ਛਾਨਣੀ ਹੋਇਆ ਸੀ ‘ਹਰਿਮੰਦਰ’,
ਢਹਿ ਚੁੱਕਾ ਸੀ ‘ਤਖ਼ਤ
ਅਕਾਲ’ ਓਥੇ।
ਲਾਇਬਰੇਰੀ
ਵੀ ਸਾੜ ਸੁਆਹ ਕੀਤੀ,
‘ਪਾਵਨ ਵਿਰਸਾ‘ ਜਿਸ ਰੱਖਿਆ
ਸੰਭਾਲ ਓਥੇ।
ਤਰਦੀਆਂ
ਰਹੀਆਂ ਸਰੋਵਰ ਚ ਸਨ
ਲਾਸ਼ਾਂ, ਪਾਵਨ ਜਲ ਹੋਇਆ
ਲਾਲੋ ਲਾਲ ਓਥੇ।
ਗ਼ੁਰੂ
ਘਰ ਦੀ ਮਿੱਟੀ ਨੂੰ
ਲਾ ਮੱਥੇ, ਹਊਕੇ ਲੈ
ਰੋਏ, ਬਣ ਬਣ ਬਾਲ
ਓਥੇ।
ਕਿਸੇ
ਕੌਮ ਨਾਲ ਏਦਾਂ ਨਹੀਂ
ਕਿਤੇ ਹੋਈ, ਜਿੱਦਾਂ ਹੋਈ
ਸੀ ਸਿੰਘਾਂ ਦੇ ਨਾਲ
ਓਥੇ।
ਹਮਲਾ ਹੋਣ ਦੇ ਰੋਸ ਦੇ ਤਹਿਤ ਕਈਆਂ, ਮੋੜ ਦਿੱਤੇ ਸਨ
ਤਮਗ਼ੇ, ਖਿਤਾਬ ਓਦੋਂ।
ਧਰਮੀ ਫੌਜੀ ਕਈ
ਬੈਰਕਾਂ ਛੱਡ ਕੇ ਤੇ,
ਚੱਲ ਪਏ ਸਨ ਵੱਲ
ਪੰਜਾਬ ਓਦੋਂ।
ਕਈਆਂ ਛੱਡੀਆਂ ਪਦਵੀਆਂ
ਬਹੁਤ ਵੱਡੀਆਂ, ਸਦਾ ਲਈ
ਦੇ ਆਏ ਜੁਆਬ ਓਦੋਂ।
ਬਦਨਾਮ ਕਰਨ ਲਈ
ਸਿੱਖਾਂ ਨੂੰ ਵਿੱਚ ਦੁਨੀਆਂ,
‘ਦਿੱਲੀ’ਹੋ ਗ਼ਈ ਬੜੀ
ਬੇਤਾਬ ਓਦੋਂ ।
ਸੈਟੇਲਾਈਟ ਦੇ ਜਰੀਏ ਪਰ
ਸਭ ਦੇਸ਼ਾਂ, ਜ਼ਾਲਮ ਚਿਹਰੇ
ਤੋਂ ਲਾਹਿਆ ਨਕਾਬ ਓਦੋਂ।
ਜ਼ਾਲਮ ਹਕੂਮਤ ਨੂੰ ਸਾਰੇ ਸੰਸਾਰ
ਵਿੱਚੋਂ, ਪਈਆਂ ਲਾਹਨਤਾਂ ਬੇ-ਹਿਸਾਬ ਓਦੋਂ।
ਭਾਰਤ
ਮੱਥੇ ਅਮਿਟ ਕਲੰਕ ਲੱਗ਼ੈ,
(ਤੀਜਾ) ਘਲੂਘਾਰਾ ਜੋ ਹੋਇਆ ਇਤਿਹਾਸ ਅੰਦਰ।
ਸਾਡੇ
‘ਆਪਣਿਆਂ’ ਸਾਨੂੰ ‘ਹਲਾਲ’ ਕਰਕੇ,
ਛੁਰਾ ਸਾਡੇ ਵਿਸ਼ਵਾਸ਼
ਅੰਦਰ।
ਜੰਗ਼ੀ
ਕੈਦੀਆਂ ਦਾ ਵੀ ਦੁਸ਼ਮਣ
ਨਹੀਂ ਕਰਦਾ, ਕੀਤਾ ਜਿਵੇਂ
ਸਾਡਾ ਸਰਬਨਾਸ਼ ਅੰਦਰ।
ਆਪਣੇ
ਭਰਾ ਹੀ ਮਾਰ ਮੁਕਾਏ
ਇਨ੍ਹਾਂ, ਕਰ ਕਰ ਕੇ
ਜੰਗ਼ੀ ਅਭਿਆਸ ਅੰਦਰ।
ਅਮਿਟ
ਛਾਪ ਇਹ ਆਪਣੀ ਛੱਡ
ਚੁਕੈ, ਸਦੀਵੀ ਕਾਲ ਲਈ
ਵਿਸ਼ਵ ਇਤਿਹਾਸ ਅੰਦਰ।
ਰਹਿੰਦੀ
ਦੁਨੀਆਂ ਤੱਕ ਰਹਿਣੈ ਇਹ ਸਦਾ ‘ਜਾਚਕ’,
ਲਹੂ ਭਿੱਜਾ ਇਹ ਪੰਨਾ
ਇਤਿਹਾਸ ਅੰਦਰ।
No comments:
Post a Comment