ਸੁੱਤੇ ਸ਼ੇਰ ਦੀ ਸੁੱਤੀ ਹੋਈ ਅਣਖ ਜਾਗ਼ੀ, ਉਹਨੇ ਸਾਥੀਆਂ ਤਾਈਂ ਵੰਗ਼ਾਰਿਆ ਸੀ।
ਕੱਠੇ ਕਰ ਮਝੈਲ ਬਹਾਦਰਾਂ ਨੂੰ, ਜਾ ਕੇ ਦੁਸ਼ਮਣਾਂ ਤਾਈਂ ਲਲਕਾਰਿਆ ਸੀ।
ਜੰਗ਼ ਹੋਈ ਖਿਦਰਾਣੇ ਦੀ ਢਾਬ ਨੇੜੇ, ਚੁਣ-ਚੁਣ ਕੇ ਵੈਰੀ ਨੂੰ ਮਾਰਿਆ ਸੀ।
ਬਲਦੀ ਸ਼ਮਾਂ ਤੇ ਸੜ ਪਰਵਾਨਿਆਂ ਨੇ, ਲੱਗ਼ੇ ਧੱਬੇ ਨੂੰ ਅੱਜ ਉਤਾਰਿਆ ਸੀ।
ਦਿਨੇ ਤੁਰਕਾਂ ਨੂੰ ਤਾਰੇ ਵਿਖਾਏ ਉਨ੍ਹਾਂ, ਛੱਡੇ ਗ਼ੋਲੀਆਂ ਸਾਹਵੇਂ ਸੀ ਤੀਰ ਭਾਵੇਂ।
ਚਾੜ੍ਹੀ ਲੋਥ ਤੇ ਲੋਥ ਸੀ ਦੁਸ਼ਮਣਾਂ ਦੀ, ਼ਜਖਮੀ ਹੋਏ ਦਸ਼ਮੇਸ਼ ਦੇ ਬੀਰ ਭਾਵੇਂ।
ਲਾਲ ਚਿਹਰੇ ਸਨ ਅੱਗ਼ ਦੇ ਵਾਂਗ਼ ਭਖਦੇ, ਛਲਣੀ ਛਲਣੀ ਸੀ ਹੋਏ ਸਰੀਰ ਭਾਵੇਂ।
ਵੈਰੀ ਭੱਜ ਗ਼ਏ, ਸਿਰਾਂ ਤੇ ਪੈਰ ਰੱਖ ਕੇ, ਚਾਲੇ ਪਾ ਗ਼ਏ ਸਿੰਘ ਅਖੀਰ ਭਾਵੇਂ।
ਕਲਗ਼ੀਧਰ ਨੂੰ ਤੱਕ ਸਰੂਰ ਆਇਆ, ਉਤਰ ਟਿੱਬੀਓਂ ਦੇਣ ਪਿਆਰ ਲੱਗ਼ੇ।
ਆਪਣੇ ਪੱਟਾਂ ਤੇ ਉਨ੍ਹਾਂ ਦੇ ਸਿਰ ਰੱਖ ਕੇ, ਵਾਰੋ ਵਾਰੀ ਸਨ ਕਰਨ ਦੀਦਾਰ ਲੱਗ਼ੇ।
ਸੁੱਤੇ ਸਦਾ ਦੀ ਨੀਂਦ ਬਹਾਦਰਾਂ ’ਚੋਂ, ਕੋਈ ਅਜੀਤ ਲੱਗ਼ੇ ਕੋਈ ਜੁਝਾਰ ਲੱਗ਼ੇ।
ਕੋਈ ਪੰਜ ਹਜਾਰੀ, ਕੋਈ ਦਸ ਹਜਾਰੀ, ਬਖਸ਼ਣ ਮੁਕਤੀਆਂ ਸਨ ਕਲਗ਼ੀਧਾਰ ਲੱਗ਼ੇ।
ਮਹਾਂ ਸਿੰਘ ਦਾ ਗ਼ੋਦ ’ਚ ਸਿਰ ਰੱਖ ਕੇ, ਕਹਿਣ ਲੱਗ਼ੇ ਮੈਂ ਅੱਜ ਨਿਹਾਲ ਹੋਇਆ।
ਤੁਸੀਂ ਸੀਸ ਦੇ ਕੇ ਮੇਰੇ ਲਾਲ ਬਣ ਗ਼ਏ, ਵੇਖੋ ਕਿਸ ਤਰ੍ਹਾਂ ਮੈਂ ਮਾਲੋ-ਮਾਲ ਹੋਇਆ।
ਤੁਸੀਂ ਮੇਰੇ ਲਈ ਜਾਨਾਂ ਤੇ ਖੇਲ ਗ਼ਏ ਓ, ਕਰਜਦਾਰ ਮੇਰਾ ਵਾਲ ਵਾਲ ਹੋਇਆ।
ਅੱਖਾਂ ਖੋਲ੍ਹ ਕੇ ਖੁਲ੍ਹ ਕੇ ਮੰਗ਼ ਮੈਥੋਂ, ਗ਼ੁਰੂ ਤੇਰੇ ਤੇ ਅੱਜ ਦਇਆਲ ਹੋਇਆ।
ਫਰਕੇ ਬੱੁਲ੍ਹ ਤੇ ਮਹਾਂ ਸਿੰਘ ਕਿਹਾ ਮੁੱਖੋਂ, ਮੈਨੂੰ ਬਖਸ਼ ਦੇਵੋ, ਬਖਸ਼ਣਹਾਰ ਦਾਤਾ।
ਤੇਰੇ ਚਰਨਾਂ ਦੇ ਵਿੱਚ ਅਰਜੋਈ ਮੇਰੀ, ਕਰੋ ਮੇਰੇ ਤੇ ਇਕੋ ਉਪਕਾਰ ਦਾਤਾ।
ਫਸੇ ਹੋਏ ਨੇ ਆਖਰੀ ਸਾਹ ਬਾਕੀ, ਉਸ ਬੇਦਾਵੇ ਤੇ ਮੇਰੇ ਵਿਚਕਾਰ ਦਾਤਾ।
ਟੁੱਟੀ ਗ਼ੰਢੋ ਬੇਦਾਵੇ ਦਾ ਫਾੜ ਕਾਗ਼ਜ, ਟੁਕੜੇ ਕਰ ਦਿਉ ਉਹਦੇ ਦਾਤਾਰ ਦਾਤਾ।
ਦਾਤੇ ਆਖਿਆ ਵਜਦ ਦੇ ਵਿੱਚ ਆ ਕੇ, ਤੁਸਾਂ ਉਤੇ ਤਾਂ ਮੈਨੂੰ ਏ ਮਾਣ ਸਿੰਘੋ।
ਸੀਸ ਰੱਖ ਮਝੈਲਾਂ ਨੇ ਤਲੀ ਉੱਤੇ, ਚੰਗ਼ਾ ਵਕਤ ਨੂੰ ਲਿਆ ਪਛਾਣ ਸਿੰਘੋ।
ਟੁੱਟੀ ਗ਼ੰਢੀ ਬੇਦਾਵਾ ਇਹ ਪਾੜ ਕੇ ਤੇ, ਤੁਸਾਂ ਉਤੋਂ ਮੈਂ ਜਾਵਾਂ ਕੁਰਬਾਨ ਸਿੰਘੋ।
‘ਮੁਕਤੇ’ ਤੁਸੀਂ ਤੋਂ ਅੱਜ ਤੋਂ ਜੱਗ਼ ਅੰਦਰ, ਰਹਿੰਦੀ ਦੁਨੀਆਂ ਤੱਕ ਰਹੂਗ਼ਾ ਨਾਂ ਸਿੰਘੋ।
ਸੱਧਰ ਹੋਈ ਪੂਰੀ ਟੁੱਟੀ ਗ਼ਈ ਗ਼ੰਢੀ, ਅੱਖੋਂ ਖੁਸ਼ੀ ’ਚ ਹੰਝੂ ਵਗ਼ਾਏ ਹੈਸਨ।
ਦਸਮ ਪਿਤਾ ਦੇ ਨੈਣਾਂ ’ਚੋ ਨੀਰ ਛਮ ਛਮ,ਵਾਂਗ਼ ਸਾਗ਼ਰ ਦੀਆਂ ਛੱਲਾਂ ਦੇ ਆਏ ਹੈਸਨ।
ਕਲਗ਼ੀਧਰ ਦੀ ਗ਼ੋਦ ’ਚ ਸ਼ਾਂਤ ਹੋ ਕੇ, ਉਹਨੇ ਆਖਰੀ ਸੁਆਸ ਮੁਕਾਏ ਹੈਸਨ।
ਮਹਾਂ ਸਿੰਘ ਜੀ ਫਤਹਿ ਗ਼ਜਾ ‘ਜਾਚਕ’, ਗ਼ੁਰੂ ਗ਼ੋਦ ਦੇ ਵਿੱਚ ਸਮਾਏੇ ਹੈਸਨ।
Punjabi Sikh Poetry | Best Poet in India | Sikh Poet | Jachak Poetry | Hari Singh Jachak |
पंजाबी कविता | कविता | जाचक कविता | भारत में सर्वश्रेष्ठ कवि | सिख कवि | जाचक कविता |
हरि सिंह जाचक | ਭਾਰਤ ਵਿਚ ਵਧੀਆ ਕਵੀ | ਸਿੱਖ ਕਵੀ |
No comments:
Post a Comment