Search Previous Posts

Wednesday, February 12, 2020

Kavita ਜਗਤ ਜੇਤੂ, ਸੁਧਾਰਕ ਤੇ ਜਗਤ ਤਾਰਕ Guru Nanak Dev ji | Dr Hari Singh Jachak | Punjabi Sikh Poetry

Written by Dr Hari Singh Jachak (Gold Medalist) - M. 9988321246



ਕੂੜ ਮੱਸਿਆ ਦੀ ਕਾਲੀ ਰਾਤ ਕਾਰਣ, ਛਾਇਆ ਨ੍ਹੇਰ ਸੀ ਸਾਰੇ ਜਹਾਨ ਅੰਦਰ।
ਲੋਭੀ ਲਾਲਚੀ ਧਰਮ ਦੇ ਆਗੂਆਂ ਨੇ, ਵੰਡੀ ਪਾਈ ਇਨਸਾਨ ਇਨਸਾਨ ਅੰਦਰ।
ਕਰਮ ਕਾਂਡ ਨੂੰ ਹੀ ਧਰਮ ਸਮਝ ਕੇ ਤੇ, ਭਟਕ ਰਹੇ ਸਨ ਲੋਕ ਅਗਿਆਨ ਅੰਦਰ।
ਇਜ਼ਤ ਗਜ਼ਨੀ ਚ ਰਹੀ ਨਿਲਾਮ ਹੁੰਦੀ, ਸੁੱਤੀ ਰਹੀ ਤਲਵਾਰ ਮਿਆਨ ਅੰਦਰ।

ਕੁੰਭਕਰਨ ਦੀ ਨੀਂਦ ਸਨ ਸਭ ਸੁੱਤੇ, ਉਧਰ ਦੇਸ਼ ਦਾ ਸਤਿਆਨਾਸ ਹੋਇਆ।
ਖਾਂਦੀ ਵਾੜ ਹੀ ਖੇਤ ਨੂੰ ਤੱਕ ਕੇ ਤੇ, ਹੁਕਮ ਵਾਹਿਗੁਰੂ ਵਲੋਂ ਇਹ ਖਾਸ ਹੋਇਆ।
ਮਾਤਾ ਤ੍ਰਿਪਤਾ ਦੀ ਗੋਦ ਨੂੰ ਭਾਗ ਲੱਗੇ, ਨਾਨਕ ਨੂਰ ਦਾ ਤਦੋਂ ਪ੍ਰਕਾਸ਼ ਹੋਇਆ।
ਹਿਰਦੇ ਤਪਦੇ ਇਕਦੱਮ ਸ਼ਾਂਤ ਹੋ ਗਏ, ਬਿਹਬਲ ਦਿਲਾਂ ਨੂੰ ਬੜਾ ਧਰਵਾਸ ਹੋਇਆ।

ਭੈਣ ਨਾਨਕੀ, ਨਾਨਕ ਨੂੰ ਤੱਕ ਅੰਦਰੋਂ, ਕਹਿੰਦੀ ਕਲਯੁਗ ਚ ਵੀਰ ਅਵਤਾਰ ਆਇਆ।
ਨੂਰੀ ਮੁੱਖ ਤੇ ਛਾਂ ਦੀ ਆੜ ਹੇਠਾਂ, ਫਨੀਅਰ ਸੱਪ ਵੀ ਕਰਨ ਦੀਦਾਰ ਆਇਆ।
ਵੀਹ ਰੁਪਈਆਂ ਦਾ ਭੋਜਨ ਛਕਾਉਣ ਵਾਲਾ, ਭੁੱਖੇ ਭਾਣਿਆਂ ਦਾ ਮੱਦਦਗਾਰ ਆਇਆ।
ਤੇਰਾਂ ਤੇਰਾਂ ਹੀ ਮੁੱਖੋਂ ਉਚਾਰ ਕੇ ਤੇ, ਉਹ ਤਾਂ ਤੇਰਾਸੀ ਕਰਨ ਪ੍ਰਚਾਰ ਆਇਆ।

ਲਾ ਕੇ ਜਲ ਸਮਾਧੀ ਫਿਰ ਵਿੱਚ ਵੇਂਈ, ਨਾਨਕ ਪਹੁੰਚੇ ਸਨ ਸੱਚੇ ਦਰਬਾਰ ਅੰਦਰ।
ਜਗਤ ਜਲੰਦੇ ਚ ਠੰਢ ਵਰਤਾਉਣ ਖਾਤਰ, ‘ਧੁਰ ਦੀ ਬਾਣੀਲਿਆਏ ਸੰਸਾਰ ਅੰਦਰ।
ਨਾ ਕੋ ਹਿੰਦੂ ਨਾ ਮੁਸਲਮਾਨ ਏਥੇ, ਰੱਬੀ ਜੋਤ ਏ ਹਰ ਨਰ ਨਾਰ ਅੰਦਰ।
ਅੰਦਰੋਂ ਉੱਠੀ ਜੋ ਹੂਕ ਉਹ ਕੂਕ ਬਣਕੇ, ਗੂੰਜ ਉਠੀ ਫਿਰ ਸਾਰੇ ਸੰਸਾਰ ਅੰਦਰ।

ਕਿਰਤ ਕਰਨੀ ਤੇ ਵੰਡ ਕੇ ਛੱਕ ਲੈਣੀ, ਹੱਥੀਂ ਸੇਵਾ ਨੂੰ ਦਿੱਤੀ ਵਡਿਆਈ ਉਹਨਾਂ।
ਦੁਨੀਆਂ ਭਰ ਦੇ ਦੁਖੀਆਂ ਤੇ ਰੋਗੀਆਂ ਨੂੰ, ਸੱਚੇ ਨਾਮ ਦੀ ਦਿੱਤੀ ਦਵਾਈ ਉਹਨਾਂ।
ਊਚ ਨੀਚ ਦੇ ਵਿਤਕਰੇ ਖਤਮ ਕਰਕੇ, ਸ਼ੁਭ ਅਮਲਾਂ ਤੇ ਗੱਲ ਮੁਕਾਈ ਉਹਨਾਂ।
ਰੱਬੀ ਬਾਣੀ ਦਾ ਨੂਰੀ ਪ੍ਰਕਾਸ਼ ਦੇ ਕੇ, ਜੀਵਨ ਜਾਚ ਸੀ ਸਾਨੂੰ ਸਿਖਾਈ ਉਹਨਾਂ।

ਇੱਕੋ ਪਿਤਾ ਤੇ ਉਸਦੇ ਅਸੀਂ ਪੁੱਤਰ, ਸਾਂਝੇ ਗੁਰੂ ਨੇ ਸਾਂਝਾ ਉਪਦੇਸ਼ ਦਿੱਤਾ।
ਲਾ ਕੇ ਨਾਹਰਾ ਸਰਬੱਤ ਦੇ ਭਲੇ ਵਾਲਾ, ਦੁੱਖੀ ਦੁਨੀਆਂ ਦਾ ਕੱਟ ਕਲੇਸ਼ ਦਿੱਤਾ।
ਜਗਤ ਜਨਨੀ ਨੂੰ ਉਨ੍ਹਾਂ ਨੇ ਧੰਨ ਕਹਿ ਕੇ, ਔਰਤ ਜਾਤ ਨੂੰ ਦਰਜਾ ਵਿਸ਼ੇਸ਼ ਦਿੱਤਾ।
ਸਿੱਖੀ ਕਾਫਲੇ ਦੇ ਪਹਿਲੇ ਬਣੇ ਰਹਿਬਰ, ਦੁਨੀਆਂ ਤਾਂਈਂ ਸੀ ਰੱਬੀ ਸੰਦੇਸ਼ ਦਿੱਤਾ।

ਥਾਂ ਥਾਂ ਸੱਪਾਂ ਦੀਆਂ ਸਿਰੀਆਂ ਸਨ ਰਹੇ ਮਿੱਧਦੇ, ਰੇਤ, ਅੱਕ ਦਾ ਕੀਤਾ ਆਹਾਰ ਬਾਬੇ।
ਸੱਚੇ ਮਾਰਗ ਤੋਂ ਭਟਕੀ ਮਨੁੱਖਤਾ ਦਾ, ਥਾਂ ਥਾਂ ਜਾ ਕੇ ਕੀਤਾ ਸੁਧਾਰ ਬਾਬੇ।
ਸਿੱਧੇ ਰਾਹ ਤੇ ਸਿੱਧ ਸੀ ਲੈ ਆਂਦੇ, ਸਿੱਧਾ ਸਾਧਾ ਜਿਹਾ ਕਰ ਵਿਵਹਾਰ ਬਾਬੇ।
ਚੱਪੂ ਨਾਮ ਦੇ ਲਾ ਕੇ ਥਾਂ ਥਾਂ ਤੇ, ਬੇੜੇ ਡੁੱਬਦੇ ਲਾਏ ਸਨ ਪਾਰ ਬਾਬੇ।

ਛੱਲਣੀ ਛੱਲਣੀ ਹੋਈ ਮਨੁੱਖਤਾ ਦੀ, ਬਦਲਣ ਆਏ ਸਨ ਆਪ ਤਕਦੀਰ ਸਤਿਗੁਰ।
ਮਾਨਵ ਏਕਤਾ, ਪ੍ਰੇਮ ਪਿਆਰ ਵਾਲੀ, ਜਿਉਂਦੀ ਜਾਗਦੀ ਸਨ ਤਸਵੀਰ ਸਤਿਗੁਰ ।
ਸਹਿਜ ਸੁਭਾਇ ਹੀ ਪਤੇ ਦੀ ਗੱਲ ਕਰਦੇ, ‘ਜਾਚਕਰਹਿ ਕੇ ਗਹਿਰ ਗੰਭੀਰ ਸਤਿਗੁਰ।
ਜਗਤ ਜੇਤੂ, ਸੁਧਾਰਕ, ਤੇ ਜਗਤ ਤਾਰਕ, ਜਗਤ ਗੁਰੂ ਤੇ ਜਾਹਰਾ ਸਨ ਪੀਰ ਸਤਿਗੁਰ।   

ਰੱਬ ਦੇ ਨੂਰ ਨਾਨਕ | Kavita Guru Nanak Dev ji | Punjabi Sikh Poetry |

Written by Dr Hari SIngh Jachak (Gold Medalist)



ਸੜਦੀ ਹੋਈ ਲੋਕਾਈ ਨੂੰ ਤੱਕ ਕੇ ਤੇ, ਧੁਰੋਂ ਆਏ ਸਨ ਰੱਬ ਦੇ ਨੂਰ ਨਾਨਕ।
ਮੈਲ ਮਨਾਂ ਦੇ ਸ਼ੀਸ਼ੇ ਤੋਂ ਲਾਹੁਣ ਖਾਤਰ, ਹਾਜ਼ਰ ਹੋਏ ਸਨ ਆਪ ਹਜ਼ੂਰ ਨਾਨਕ।
ਵਹਿਮਾਂ ਭਰਮਾਂ ਪਾਖੰਡਾਂ ਨੂੰ ਤੋੜ ਕੇ ਤੇ, ਆਏ ਕਰਨ ਹੈਸਨ ਚਕਨਾਚੂਰ ਨਾਨਕ।
ਸੂਰਜ ਸੱਚ ਦਾ ਚਮਕਿਆ ਅੰਬਰਾਂ ਤੇ, ਧੁੰਧ ਝੂਠ ਦੀ ਕੀਤੀ ਸੀ ਦੂਰ ਨਾਨਕ।

ਰੂਪ ਰੱਬ ਦਾ ਰਾਇ ਬੁਲਾਰ ਜਾਤਾ, ਭੈਣ ਨਾਨਕੀ ਦਾ ਸੋਹਣਾ ਵੀਰ ਨਾਨਕ।
ਲਾਲੋ ਵਰਗਿਆਂ ਲਾਲਾਂ ਨੂੰ ਗਲ ਲਾ ਕੇ, ਬਦਲ ਦਿੱਤੀ  ਸੀ ਆਣ ਤਕਦੀਰ ਨਾਨਕ।
ਛੂਤ ਛਾਤ ਵਾਲੀ, ਊਚ ਨੀਚ ਵਾਲੀ, ਮੇਟ ਦਿੱਤੀ ਸੀ ਮੁੱਢੋਂ ਲਕੀਰ ਨਾਨਕ।
ਹਿੰਦੂ ਆਖਦੇ ਸਾਡਾ ਏ ਗੁਰੂਇਹ ਤਾਂ, ਮੁਸਲਮਾਨਾਂ ਨੇ ਸਮਝਿਆ ਪੀਰਨਾਨਕ।

ਧੁਰ ਦਰਗਾਹ ਚੋਂ ਦੁਨੀਆਂ ਨੂੰ ਤਾਰਨੇ ਲਈ, ਲੈ ਕੇ ਆਏ ਸਨ ਖਾਸ ਉਦੇਸ਼ ਸਤਿਗੁਰ।
ਜਾਤ ਜਨਮ ਤੇ ਵਰਨਾਂ ਨੂੰ ਛੱਡ ਕੇ ਤੇ, ਭਾਈਚਾਰੇ ਦਾ ਦਿੱਤਾ ਸੰਦੇਸ਼ ਸਤਿਗੁਰ।
ਇੱਕ ਪਿਤਾ ਤੇ ਓਸਦੇ ਅਸੀਂ ਬਾਰਕ, ਦਿੱਤਾ ਜਗਤ ਦੇ ਤਾਂਈਂ ਉਪਦੇਸ਼ ਸਤਿਗੁਰ।
ਲੜ ਲਾਉਣ ਲਈ ਇੱਕ ਪ੍ਰਮਾਤਮਾ ਦੇ, ਪਹੁੰਚੇ ਥਾਂ ਥਾਂ ਦੇਸ਼ ਵਿਦੇਸ਼ ਸਤਿਗੁਰ।

ਜਿੱਥੇ ਜਿੱਥੇ ਵੀ ਬਾਬਾ ਸੀ ਪੈਰ ਧਰਦਾ, ਸਾਏ ਵਾਂਗ ਮਰਦਾਨਾ ਸੀ ਨਾਲ ਹੁੰਦਾ।
ਲਾ ਕੇ ਹਿਕ ਦੇ ਨਾਲ ਰਬਾਬ ਰੱਖਦਾ, ਕੁੱਛੜ ਚੁੱਕਿਆ ਜਿਸ ਤਰ੍ਹਾਂ ਬਾਲ ਹੁੰਦਾ।
ਧੁਰ ਕੀ ਬਾਣੀਜਦ ਬਾਬੇ ਨੂੰ ਆਂਵਦੀ ਸੀ, ਤਾਰਾਂ ਛੇੜ ਮਰਦਾਨਾ ਨਿਹਾਲ ਹੁੰਦਾ।
ਸੁਰਤਿ ਸ਼ਬਦ ਦਾ ਜਦੋਂ ਮਿਲਾਪ ਹੋਵੇ, ਨੂਰੀ ਚਿਹਰੇ ਤੇ ਰੱਬੀ ਜਲਾਲ ਹੁੰਦਾ।

ਕਮਲ ਫੁੱਲ ਦੇ ਵਾਂਗ ਨਿਰਲੇਪ ਸੀ ਜੋ, ਹੈਸੀ ਵਿੱਚ ਗ਼੍ਰਹਿਸਤ ਦੇ ਸੰਤ ਨਾਨਕ।
ਉਹ ਤੇ ਰਹਿਬਰ ਸੀ ਸੱਚ ਦੇ ਪਾਂਧੀਆਂ ਦਾ, ਬਹੁ ਬਿਧਿ ਰੰਗਲਾ ਬੜਾ ਬਿਅੰਤ ਨਾਨਕ।
ਭਲਾ ਸਦਾ ਸਰਬੱਤ ਦਾ ਚਾਹੁਣ ਵਾਲਾ, ਆਇਆ ਜੱਗ ਵਿੱਚ ਪੁਰਖ ਭਗਵੰਤ ਨਾਨਕ।
ਫੁੱਲਾਂ ਵਾਂਗ ਮੁਰਝਾਈ ਮਨੁੱਖਤਾ ਤੇ, ਪਤਝੜ ਬਾਅਦ ਲਿਆਏ ਬਸੰਤ ਨਾਨਕ।

ਕਈਆਂ ਕਿਹਾ ਬੇਤਾਲਾ ਤੇ ਭੂਤਨਾ ਸੀ, ਨਹੀਂ ਕਿਸੇ ਦੀ ਕੀਤੀ ਪ੍ਰਵਾਹ ਬਾਬੇ।
ਤਪਦੇ ਹੋਏ ਕੜਾਹੇ ਵੀ ਸ਼ਾਂਤ ਹੋ ਗਏ, ਕੀਤੀ ਮਿਹਰ ਦੀ ਜਦੋਂ ਨਿਗਾਹ ਬਾਬੇ।
ਸੱਜਣ ਠੱਗ ਤੇ ਭੂਮੀਏ ਚੋਰ ਤਾਰੇ, ਡੁੱਬਦੇ ਬੇੜਿਆਂ ਦਾ ਬਣ ਮਲਾਹ ਬਾਬੇ।
ਜਿਹੜੇ ਜਿਹੜੇ ਵੀ ਰਸਤੇ ਨੂੰ ਭੁੱਲ ਗਏ ਸੀ, ਪਾਇਆ ਸੱਚ ਦੇ ਉਨ੍ਹਾਂ ਨੂੰ ਰਾਹ ਬਾਬੇ।

ਜਿਹੜੇ ਬਹਿਸਾਂ ਚ ਵਾਲ ਦੀ ਖੱਲ ਲਾਹੁੰਦੇ, ਦਿੱਤਾ ਉਨ੍ਹਾਂ ਦਾ ਤੋੜ ਹੰਕਾਰ ਬਾਬੇ।
ਸਿੱਧਾਂ ਜੋਗੀਆਂ ਪੰਡਤਾਂ ਨਾਲ ਬਹਿ ਕੇ, ਹਰ ਇਕ ਪਹਿਲੂ ਤੇ ਕੀਤੀ ਵਿਚਾਰ ਬਾਬੇ।
ਨਾਮ ਬਾਣੀ ਦੇ ਛੱਡ ਕੇ ਬਾਣ ਹਰ ਥਾਂ, ਦਿੱਤਾ ਦੂਈ ਦਵੈਤ ਨੂੰ ਮਾਰ ਬਾਬੇ।
ਲਾ ਕੇ ਚਾਰ ਉਦਾਸੀਆਂ ਦਿਸ਼ਾ ਚਾਰੇ, ਦਿੱਤਾ ਜਗਤ ਜਲੰਦੇ ਨੂੰ ਠਾਰ ਬਾਬੇ।

ਜੀਵਨ ਜਾਚ ਸਮਝਾਉਣ ਲਈ ਅਸਾਂ ਤਾਂਈਂ, ਗਿਆ ਬਾਣੀ ਚ ਥਾਂ ਥਾਂ ਲਿਖ ਬਾਬਾ।
ਜਿਹੜੇ ਜਿਹੜੇ ਵੀ ਕੰਮਾਂ ਤੋਂ ਰੋਕਿਆ ਸੀ, ਕਰਨ ਲੱਗ ਪਏ ਨੇ ਓਹੀ ਸਿੱਖ ਬਾਬਾ।
ਮਨਮੱਤ ਨੇ ਮਾਰੀ ਏ ਮੱਤ ਸਾਡੀ, ਮਿੱਠੀ ਸਮਝ ਕੇ ਪੀ ਰਹੇ ਬਿੱਖ ਬਾਬਾ।
ਅੱਜ ਸਾਡੇ ਹੰਕਾਰ ਤੇ ਚੌਧਰਾਂ ਨੇ, ਕੀਤਾ ਧੁੰਧਲਾ ਸਾਡਾ ਭਵਿੱਖ ਬਾਬਾ।

ਜਿਹੜਾ ਬੀਜ ਗੁਰੂ ਨਾਨਕ ਨੇ ਬੀਜਿਆ ਸੀ, ਵਧਿਆ ਫੁੱਲਿਆ ਵਿੱਚ ਸੰਸਾਰ ਹੈਸੀ।
ਕਿਤੇ ਬੂਟਾ ਨਾ ਸਿੱਖੀ ਦਾ ਸੁਕ ਜਾਵੇ, ਪਾਇਆ ਖ਼ੂਨ ਸ਼ਹੀਦਾਂ ਕਈ ਵਾਰ ਹੈਸੀ।
ਪਤਝੜਾਂ, ਤੂਫ਼ਾਨਾਂ ਤੇ ਸੋਕਿਆਂ ਦਾ, ‘ਜਾਚਕਸ਼੍ਵੁਰੂ ਤੋਂ ਰਿਹਾ ਸ਼ਿਕਾਰ ਹੈਸੀ।
ਕੋਈ ਤਾਕਤ ਨਹੀਂ ਇਹਨੂੰ ਉਖਾੜ ਸਕਦੀ, ਲਾਇਆ ਆਪ ਇਹ ਨਾਨਕ ਨਿਰੰਕਾਰ ਹੈਸੀ।   

Friday, January 3, 2020

Kavita Poem about Guru Nanak Dev Ji | ਕ੍ਰਾਂਤੀਕਾਰੀ ਗ਼ੁਰੂ ਨਾਨਕ ਦੇਵ ਜੀ | Hari Singh Jachak - Jachak Poetry


ਕਦੇ ਲੋਧੀ ਤੇ ਕਦੇ ਮਹਿਮੂਦ ਗ਼ਜਨੀ, ਸਾਡੀ ਆ ਆ ਕੇ, ਫੱਟੀ ਪੋਚਦੇ ਰਹੇ।
ਅੱਖਾਂ ਸਾਹਮਣੇ ਲੁੱਟ ਕੇ ਲੈ ਜਾਂਦੇ, ਅਸੀਂ ਦੇਖਦੇ ਰਹੇ, ਅਸੀਂ ਸੋਚਦੇ ਰਹੇ।
ਕਦੇ ਬਾਬਰ ਤੇ ਕਦੇ ਤੈਮੂਰ ਆ ਕੇ, ਚਿੱੜੀ ਸੋਨੇ ਦੀ ਹੱਥਾਂ ’ਚ ਬੋਚਦੇ ਰਹੇ।
ਜ਼ਾਲਿਮ ਬੜੀ ਬੇਕਦਰੀ ਨਾਲ ਮਾਸ ਇਹਦਾ, ਖੂਨੀ ਨਹੁੰਦਰਾਂ ਨਾਲ ਸੀ ਨੋਚਦੇ ਰਹੇ।

ਚੌਹਾਂ ਵਰਨਾਂ ’ਚ ਸੀ ਸਮਾਜ ਵੰਡਿਆ, ਉਤੋਂ ਸਿਖਰਾਂ ’ਤੇ ਜਾਤ ਅਭਿਮਾਨ ਹੈਸੀ।
ਮਾਨਵ ਆਤਮਾ ਦੇ ਖੰਭ ਨੂੜ ਕੇ ਤੇ, ਵੱਖੋ ਵੱਖਰੇ ਕੀਤੇ ਇਨਸਾਨ ਹੈਸੀ।
’ਕੱਲੇ ਲੋਕ ਹੀ ਆਪੋ ਵਿੱਚ ਨਹੀਂ ਵੰਡੇ, ਨਾਲ ਵੰਡਿਆ ਹੋਇਆ ਭਗ਼ਵਾਨ ਹੈਸੀ।
ਸਿੱਧਾਂ ਜੋਗ਼ੀਆਂ ਚੁੱਪ ਸੀ ਧਾਰ ਰੱਖੀ, ਭਾਵੇਂ ਜਲ ਰਿਹਾ ਹਿੰਦੁਸਤਾਨ ਹੈਸੀ।

ਓਧਰ ਔਰਤ ਦੀ ਹਾਲਤ ਸੀ ਬਹੁਤ ਪਤਲੀ, ਮਾਰ ਮਾਰ ਕੇ ਕਰ ਸੀ ਸੁੰਨ ਦੇਂਦੇ।
ਚਾਰ ਦੀਵਾਰੀ ’ਚ ਓਸਨੂੰ ਕੈਦ ਕਰਕੇ, ਵਾਂਗ਼ ਆਟੇ ਦੇ ਸਦਾ ਲਈ ਗ਼ੁੰਨ੍ਹ ਦੇਂਦੇ।
ਕਿਸੇ ਔਰਤ ਦਾ ਪਤੀ ਜੇ ਮਰ ਜਾਂਦਾ, ਸਿਰ ਓਸਦਾ ਕੈਂਚੀ ਨਾਲ ਮੁੰਨ ਦੇਂਦੇ।
ਜਾਂ ਫਿਰ ਪਤੀ ਨਾਲ ਚਿੱਖਾ ਦੇ ਵਿੱਚ ਸੁੱਟਕੇ, ਜਿਉਂਦੀ ਦਾਣਿਆਂ ਵਾਂਗ਼ ਸੀ ਭੁੰਨ ਦਿੰਦੇ।

ਗ਼ੁਰੂ ਨਾਨਕ ਦੇ ਆਗ਼ਮਨ ਨਾਲ ਏਥੇ, ਉੱਚੇ ਸੁੱਚੇ ਕਿਰਦਾਰਾਂ ਨੂੰ ਬਲ ਮਿਲਿਆ।
ਵਹਿਮਾਂ ਭਰਮਾਂ ਪਖੰਡਾਂ ਦੀ ਜਾਨ ਨਿਕਲੀ, ਕ੍ਰਾਂਤੀਕਾਰੀ ਵਿਚਾਰਾਂ ਨੂੰ ਬਲ ਮਿਲਿਆ।
ਜਿਨ੍ਹਾਂ ਸਿਰਾਂ ’ਤੇ ਮੌਤ ਮੰਡਰਾ ਰਹੀ ਸੀ, ਉਨ੍ਹਾਂ ਚਿੜੀਆਂ ਦੀਆਂ ਡਾਰਾਂ ਨੂੰ ਬਲ ਮਿਲਿਆ।
ਸੁੱਕੇ ਸੜੇ ਮੁਰਝਾਏ ਹੋਏ ਫੁੱਲ ਖਿੜ ਪਏ, ਪਤਝੜ ਵਿੱਚ ਬਹਾਰਾਂ ਨੂੰ ਬਲ ਮਿਲਿਆ।

ਦਿਬੱ-ਦ੍ਰਿਸ਼ਟੀ ਨਾਲ ਮਾਰੀ ਜਦ ਨਿਗ਼੍ਹਾ ਬਾਬੇ, ਜਨਤਾ ਜ਼ੁਲਮ ਦੇ ਨਾਲ ਸਤਾਈ ਤੱਕੀ।
ਧਰਮ ਅਤੇ ਸਮਾਜ ਦੇ ਆਗ਼ੂਆਂ ਵਿੱਚ, ਛਲ, ਕਪਟ, ਪਾਖੰਡ, ਬੁਰਿਆਈ ਤੱਕੀ।
ਕੂੜ, ਪਾਪ, ਅਧਰਮ ਤੋਂ ਡਰ ਕੇ ਤੇ, ਫਿਰਦੀ ਲੁੱਕਦੀ ਉਨ੍ਹਾਂ ਸਚਿਆਈ ਤੱਕੀ।
ਜਕੜੀ ਹੋਈ ਗ਼ੁਲਾਮੀ ਦੇ ਸੰਗ਼ਲਾਂ ’ਚ, ਚੀਕਾਂ ਮਾਰਦੀ ਸਗ਼ਲੀ ਲੋਕਾਈ ਤੱਕੀ।

ਧਾਵਾ ਬੋਲਿਆ ਬਾਬਰ ਨੇ ਦੇਸ਼ ਉੱਤੇ, ਫੌਜੀ ਓਸਦੇ ਕਹਿਰ ਕਮਾ ਰਹੇ ਸੀ।
ਆ ਕੇ ਮੁਗ਼ਲ ਕਸਾਈਆਂ ਦੇ ਵਾਂਗ਼ ਏਥੇ, ਸੱਭ ਨੂੰ ਬੱਕਰਿਆਂ ਵਾਂਗ਼ ਝਟਕਾ ਰਹੇ ਸੀ।
ਬਾਬਾ ਨਾਨਕ ਮਰਦਾਨੇ ਦੇ ਨਾਲ ਓਦੋਂ, ਵਿੱਚ ਜੇਲ੍ਹ ਦੇ ਚੱਕੀ ਚਲਾ ਰਹੇ ਸੀ।
ਬੋਲ ਬਾਬੇ ਦੇ ਜ਼ੁਲਮ ਦੇ ਭਾਂਬੜਾਂ ਨੂੰ, ਧੁਰ ਕੀ ਬਾਣੀ ਦੇ ਨਾਲ ਬੁਝਾ ਰਹੇ ਸੀ।

ਓਹਦੇ ਮੂੰਹ ’ਤੇੇ ਬਾਬਰ ਨੂੰ ਆਖ ਜਾਬਰ, ਖ਼ਰੀਆਂ ਖ਼ਰੀਆਂ ਸੁਣਾਈਆਂ ਸੀ ਪਾਤਸ਼ਾਹ ਨੇ।
ਓਹਦੀ ਫੌਜ ਨੂੰ ‘ਪਾਪ ਦੀ ਜੰਝ’ ਕਹਿਕੇ, ਖ਼ੂਬ ਧੱਜੀਆਂ ਉਡਾਈਆਂ ਸੀ ਪਾਤਸ਼ਾਹ ਨੇ।
ਨਾਹਰਾ ਹੱਕ ਇਨਸਾਫ ਦਾ ਲਾ ਕੇ ਤੇ, ਕੰਧਾਂ ਕੂੜ ਦੀਆਂ ਢਾਈਆਂ ਸੀ ਪਾਤਸ਼ਾਹ ਨੇ।
ਸਹਿਮੀ ਸਿਸਕਦੀ ਸਦੀਆਂ ਦੀ ਜ਼ਿੰਦਗ਼ੀ ਨੂੰ, ਜੀਵਨ ਜਾਚਾਂ ਸਿਖਾਈਆਂ ਸੀ ਪਾਤਸ਼ਾਹ ਨੇ।

ਚਾਰ ਉਦਾਸੀਆਂ ’ਚ ਚੌਹਾਂ ਦਿਸ਼ਾਂ ਅੰਦਰ, ਪੈਦਲ ਸਫਰ ਸੀ ਦੇਸ਼ ਵਿਦੇਸ਼ ਕੀਤਾ।
ਨਵੇਂ ਢੰਗ਼ ਪ੍ਰਚਾਰ ਦੇ ਵਰਤ ‘ਜਾਚਕ’, ਆਪਣੇ ਨਜ਼ਰੀਏ ਨੂੰ ਉਨ੍ਹਾਂ ਪੇਸ਼ ਕੀਤਾ।
ਜਾਤ ਪਾਤ ਉੱਤੇ, ਛੂਤ ਛਾਤ ਉੱਤੇ, ਗ਼ੁਰੂ ਸਾਹਿਬ ਨੇ ਹਮਲਾ ਵਿਸ਼ੇਸ਼ ਕੀਤਾ।
ਬੋਲ ਬਾਬੇ ਦੇ ਮਿੱਠੇ ਸੀ ਸ਼ਹਿਦ ਵਰਗ਼ੇ, ਜਿੰਨ੍ਹਾਂ ਰਾਹੀਂ ਸੀ ਰੱਬੀ ਉਪਦੇਸ਼ ਕੀਤਾ।   

Punjabi Kavita Guru Nanak Dev ji | ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ | Hari Singh Jachak - Jachak Poetry


ਰਾਇ ਭੋਇ ਤਲਵੰਡੀ ਪ੍ਰਕਾਸ਼ ਹੋਇਆ, ਜਗ਼ਮਗ਼ ਜੋਤ ਸੀ ਜੱਗ਼ ਵਿੱਚ ਆਈ ਤੇਰੀ।
ਚਾਨਣ ਚਾਨਣ ਸੀ ਹੋ ਗ਼ਿਆ ਚੌਂਹ ਪਾਸੀਂ, ਤਿੰਨਾਂ ਲੋਕਾਂ ’ਚ ਫੈਲੀ ਰੁਸ਼ਨਾਈ ਤੇਰੀ।
ਅੱਜ ਵੀ ਸਾਨੂੰ ਅਚੰਭੇ ਦੇ ਵਿੱਚ ਪਾਉਂਦੀ, ਵੇਂਈਂ ਨਦੀ ’ਚ ਚੱੁਭੀ ਲਗ਼ਾਈ ਤੇਰੀ।
ਤਿੰਨ ਦਿਨ ਜਲ ਸਮਾਧੀ ਦੇ ਵਿੱਚ ਰਹਿਕੇ, ਬਿਰਤੀ ਨਾਲ ਅਕਾਲ ਦੇ ਲਾਈ ਤੇਰੀ।
ਨਾ ਕੋ ਹਿੰਦੂ ਨਾ ਮੁਸਲਮਾਨ ਕਹਿ ਕੇ, ਸ਼ੁਭ ਅਮਲਾਂ ਤੇ ਗ਼ੱਲ ਮੁਕਾਈ ਤੇਰੀ।
ਪਰਗ਼ਟ ਹੋਏ ਜਦ ਵੇੇਂਈ ’ਚੋਂ, ਕਿਹਾ ਸਭ ਨੇ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।
     
ਹੁਕਮ ਮੰਨ ਕੇ ਪੁਰਖ ਅਕਾਲ ਜੀ ਦਾ, ਚਰਨ ਧਰਤੀ ’ਤੇ ਪਾਏ ਸਨ ਆਪ ਸਤਿਗ਼ੁਰ।
ਰੋਂਦੇ ਹੋਏ ਨੇ ਸਾਰੇ ਹੀ ਜਨਮ ਲੈਂਦੇ, ਹੱਸਦੇ ਹੱਸਦੇ ਪਰ ਆਏ ਸਨ ਆਪ ਸਤਿਗ਼ੁਰ।
ਚਾਨਣ ਗ਼ਿਆਨ ਦਾ ਧੁਰੋਂ ਲਿਆ ਕੇ ਤੇ, ਨ੍ਹੇਰੇ ਰਾਹ ਰੁਸ਼ਨਾਏ ਸਨ ਆਪ ਸਤਿਗ਼ੁਰ।
ਮਹਿਤਾ ਕਾਲੂ ਘਰ ਨੂਰੀ ਫੁਹਾਰ ਹੋਈ, ਮਾਤਾ ਤ੍ਰਿਪਤਾ ਦੇ ਜਾਏ ਸਨ ਆਪ ਸਤਿਗ਼ੁਰ।
ਭੈਣ ਨਾਨਕੀ ਰੱਬ ਦਾ ਰੂਪ ਤੱਕ ਕੇ, ਮੂਰਤ ਮਨ ਦੇ ਵਿੱਚ ਵਸਾਈ ਤੇਰੀ।
ਰਾਇ ਬੁਲਾਰ ਵੀ ਕਹਿਣੋਂ ਨਹੀਂ ਰਹਿ ਸਕਿਆ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਮਲਕ ਭਾਗ਼ੋ ਦੀ ਝੁਕ ਗ਼ਈ ਨਜ਼ਰ ਸੀ ਜਦ, ਖੂਨ ਪੂੜਿਆਂ ’ਚੋਂ ਲਾਲੋ ਲਾਲ ਤੱਕਿਆ।
ਸੱਜਣ ਠੱਗ਼ ਨੂੰ ਠੱਗ਼ੀਆਂ ਭੁੱਲ ਗ਼ਈਆਂ, ਨੂਰੀ ਚਿਹਰੇ ’ਤੇ ਜਦੋਂ ਜਲਾਲ ਤੱਕਿਆ।
ਵਲ ਵਲੀ ਕੰਧਾਰੀ ਦੇ ਸਭ ਨਿਕਲੇ, ਪੰਜੇ ਅੱਗ਼ੇ ਜਦ ਪੱਥਰ ਨਿਢਾਲ ਤੱਕਿਆ।
ਰਾਖਸ਼ ਬੁੱਧੀ ਸੀ ਕੌਡੇ ਦੀ ਹਵਾ ਹੋਈ, ਜਦੋਂ ਸਾਹਮਣੇ ਸਾਹਿਬੇ ਕਮਾਲ ਤੱਕਿਆ।
ਜਾਦੂਗ਼ਰਨੀ ਦਾ ਜਾਦੂ ਸੀ ਹਰਨ ਹੋਇਆ, ਜਾਹਰੀ ਕਲਾ ਜਦ ਵੇਖੀ ਵਰਤਾਈ ਤੇਰੀ।
ਢਹਿ ਕੇ ਚਰਨਾਂ ਤੇ ਮੁੱਖ ’ਚੋਂ ਕਹਿ ਰਹੀ ਸੀ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਕੀਤਾ ਦਿਲੋ ਦਿਮਾਗ਼ ਸੀ ਜਿਨ੍ਹਾਂ ਰੋਸ਼ਨ, ਐਸੇ ਚਾਨਣ ਮੁਨਾਰੇ ਸਨ ਗ਼ੁਰੂ ਨਾਨਕ।
ਰੱਬੀ ਮਿਹਰਾਂ ਦਾ ਮੀਂਹ ਵਰਸਾ ਕੇ ਤੇੇ, ਤਪਦੇ ਕਾਲਜੇ ਠਾਰੇ ਸਨ ਗ਼ੁਰੂ ਨਾਨਕ।
ਡਿੱਗ਼ੇ ਢੱਠਿਆਂ ਬੇਸਹਾਰਿਆਂ ਦੇ, ਇਕੋ ਇਕ ਸਹਾਰੇ ਸਨ ਗ਼ੁਰੂ ਨਾਨਕ।
ਵਾਂਗ਼ ਤਾਰਿਆਂ ਗ਼ਿਣੇ ਨਹੀਂ ਜਾ ਸਕਦੇ, ਜਿੰਨੇ ਡੱੁਬਦੇ ਤਾਰੇ ਸਨ ਗ਼ੁਰੂ ਨਾਨਕ।
ਤੇਰੇ ਕੀਤੇ ਉਪਕਾਰਾਂ ਨੂੰ ਯਾਦ ਕਰ ਕਰ, ਰਿਣੀ ਰਹੂਗ਼ੀ ਸਦਾ ਲੋਕਾਈ ਤੇਰੀ।
ਰਹਿੰਦੀ ਦੁਨੀਆਂ ਤੱਕ ਲੋਕਾਂ ਨੇ ਏਹੋ ਕਹਿਣੈ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਠੰਡ ਪਾਉਣ ਲਈ ਤਪਦਿਆਂ ਹਿਰਦਿਆਂ ’ਚ, ਨਾਨਕ ਰੂਪ ਦੇ ਵਿੱਚ ਨਿਰੰਕਾਰ ਆਇਆ।
ਮੰਝਧਾਰ ਅੰਦਰ ਗ਼ੋਤੇ ਖਾਂਦਿਆਂ ਨੂੰ, ਤਾਰਨ ਲਈ ਹੈਸੀ ਤਾਰਨਹਾਰ ਆਇਆ।
ਧੁਰ ਦਰਗ਼ਾਹ ’ਚੋਂ ਬਖਸ਼ਿਸ਼ਾਂ ਲੈ ਕੇ ਤੇ, ਦਾਤਾਂ ਵੰਡਣ ਲਈ ਆਪ ਦਾਤਾਰ ਆਇਆ।
ਪੰਡਤ, ਮੁੱਲਾਂ ਤੇ ਪਾਂਧੇ ਸਭ ਕਹਿਣ ਲੱਗ਼ੇ, ਕਲਯੁੱਗ਼ ਵਿੱਚ ਹੈ ਨਾਨਕ ਅਵਤਾਰ ਆਇਆ।
ਓਸ ਤਾਂਈ ਅਗ਼ੰਮੀ ਸੁਆਦ ਆਇਆ, ਧੁਰ ਕੀ ਬਾਣੀ ਜਿਸ ਵਜਦ ਵਿੱਚ ਗ਼ਾਈ ਤੇਰੀ।
ਅੱਜ ਵੀ ਕੁੱਲ ਜਮਾਨਾ ਹੈ ਯਾਦ ਕਰਦਾ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਦੁਨੀਆਂ ਵਿੱਚ ਨਿਰੰਕਾਰ ਸਨ ਹੋਏ ਪ੍ਰਗ਼ਟ, ਗ਼ੁਰੂ ਨਾਨਕ ਦੇ ਪਾਵਨ ਸਰੂਪ ਅੰਦਰ।
ਦੀਨਾਂ ਦੁਖੀਆਂ ਦਾ ਦਰਦ ਵੰਡਾਉਣ ਖਾਤਰ, ਆਪ ਆਏ ਇਸ ਰੂਪ ਅਨੂਪ ਅੰਦਰ।
ਬਾਂਹ ਪਕੜ ਕੇ ਬਾਹਰ ਸੀ ਕੱਢ ਦਿੱਤੇ, ਗ਼ੋਤੇ ਖਾਣ ਵਾਲੇ ਅੰਧ ਕੂਪ ਅੰਦਰ।
ਦਸ ਜਾਮੇ ਪਰ ਦਸਾਂ ਵਿਚ ਜੋਤ ਇਕੋ, ਗ਼ੁਰੂ ਨਾਨਕ ਤੋਂ ਗ਼ੋਬਿੰਦ ਦੇ ਰੂਪ ਅੰਦਰ।
ਪਾਈ ਧੁਰ ਦਰਗ਼ਾਹੋਂ ਜੋ ਪਾਤਸ਼ਾਹਾ, ਅੱਜ ਵੀ ਚੱਲ ਰਹੀ ਪਾਵਨ ਗ਼ੁਰਿਆਈ ਤੇਰੀ।
ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਕਹਿ ਰਹੇ ਹਾਂ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਦੁਨੀਆਂ ਤਾਰਨ ਲਈ ਦੁਨੀਆਂ ਦੇ ਵਿੱਚ ਆਏ, ਲੈ ਕੇ ਹੁਕਮ ਦਰਗ਼ਾਹੀ ਸਨ ਗ਼ੁਰੂ ਨਾਨਕ।
ਪਹੰੁਚ ਹੈਸੀ ਵਿਗ਼ਿਆਨਕ ਤੇ ਤਰਕਵਾਦੀ, ਦੇਂਦੇ ਠੋਸ ਗ਼ਵਾਹੀ ਸਨ ਗ਼ੁਰੂ ਨਾਨਕ।
ਨਵੀਆਂ ਲੀਹਾਂ ਇਤਿਹਾਸ ’ਚ ਪਾਉਣ ਵਾਲੇ, ਨਵੇਂ ਰਾਹਾਂ ਦੇ ਰਾਹੀ ਸਨ ਗ਼ੁਰੂ ਨਾਨਕ।
ਬਾਬਰ ਵਰਗ਼ਿਆਂ ਨੂੰ ਜਾਬਰ ਕਹਿਣ ਵਾਲੇ, ਸਚਮੁੱਚ ਸੰਤ ਸਿਪਾਹੀ ਸਨ ਗ਼ੁਰੂ ਨਾਨਕ।
ਚੜ੍ਹਦੀ ਕਲਾ ਆਉਂਦੀ ਬਾਬਾ ਯਾਦ ਕਰਕੇ, ਬਾਬਰ ਤਾਂਈਂ ਇਹ ਜੁਰਅਤ ਵਿਖਾਈ ਤੇਰੀ।
ਚੜ੍ਹਦੀ ਕਲਾ ਨਾਲ ਬੋਲੇ ਗ਼ੁਰ ਖਾਲਸਾ ਜੀ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਖੁਲ੍ਹ ਜਾਣਾਂ ਏ ਲਾਂਘਾ ਕਰਤਾਰਪੁਰ ਦਾ, ਪੂਰੀ ਤਰ੍ਹਾਂ ਇਹ ਬੱਝ ਗ਼ਈ ਆਸ ਹੁਣ ਤਾਂ।
ਰੱਖੇ ਦੋਹਾਂ ਸਰਕਾਰਾਂ ਨੇ ਨੀਂਹ ਪੱਥਰ, ਕਾਰਜ ਸਾਰੇ ਹੀ ਹੋ ਰਹੇ ਰਾਸ ਹੁਣ ਤਾਂ।
ਜੰਗ਼ੀ ਪੱਧਰ ਤੇ ਚੱਲ ਰਿਹਾ ਕੰਮ ਸੋਹਣਾ, ਸਾਡੇ ਲਈ ਇਹ ਖ਼ਬਰ ਹੈ ਖਾਸ ਹੁਣ ਤਾਂ।
ਲੰਮੇ ਸਮੇਂ ਤੋਂ ਅਸੀਂ ਜੋ ਕਰ ਰਹੇ ਸਾਂ, ਸੁਣੀ ਗ਼ਈ ਓਹ ਸਾਡੀ ਅਰਦਾਸ ਹੁਣ ਤਾਂ।
ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਉੱਤੇ, ਹਰ ਇਕ ਕਵੀ ਨੇ ਕਵਿਤਾ ਬਣਾਈ ਤੇਰੀ।
ਕਲਮ ‘ਜਾਚਕ’ ਦੀ ਉਸਤਤ ਦੇ ਵਿੱਚ ਲਿਖਦੀ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ। 



Punjabi Sikh Poetry | Poem written by Dr Hari Singh Jachak, Best Punjabi Sikh Poet (Ludhiana) | Secretary at Guru Gobind Singh Study Circle, Ludhiana | Chairman, Paramdeep Singh Deep Welfare Society. Sikh scholar, preacher, Punjabi Sikh Poet, Author, Punjabi Writer, and public speaker. He Has written poems on every Social, Economic, Historical & Sikh Issues.

For all the latest updates, please visit the following page: facebook.com/jachakpoetry http://www.drharisinghjachak.com/ ~~~~~~~~

Follow Dr Hari Singh Jachak on his Social Media Channels with search of Dr Hari Singh Jachak | Jachak Poetry. He is a Sikh scholar, preacher, Punjabi Sikh Poet, Author, Punjabi Writer, and public speaker.

Facebook Information Updates: https://www.facebook.com/jachakpoetry

#JachakPoetry #HariSinghJachak #PunjabiSikhPoemKavita #BestPunjabiPoetry

Punjabi Kavita Poem on Guru Nanak Dev ji 550th years by Hari Singh Jachak - Jachak Poetry


ਗ਼ੁਰੂ ਨਾਨਕ ਦੇਵ ਮਹਾਰਾਜ ਜੀ ਦਾ  550ਵਾਂ ਪਾਵਨ ਪ੍ਰਕਾਸ਼ ਪੁਰਬ 

ਦਿਲ ਵਿੱਚ ਪਿਆਰ, ਸਤਿਕਾਰ, ਉਮਾਹ ਲੈ ਕੇ, ਪੰਜ ਸੌ ਪੰਜਾਹਵਾਂ ਪੁਰਬ ਮਨਾਓ ਸਾਰੇ।
ਬਾਬੇ ਨਾਨਕ ਨੇ ਦੱਸੇ ਅਸੂਲ ਜਿਹੜੇ, ਓਹ ਸਭ ਜੀਵਨ ਦੇ ਵਿੱਚ ਅਪਨਾਓ ਸਾਰੇ।
‘ਘਾਲਿ ਖਾਇ ਕਿਛੁ ਹਥਹੁ ਦੇਇ’ ਵਾਲੇ, ਸਭਿਆਚਾਰ ਨੂੰ ਸਮਝੋ, ਸਮਝਾਓ ਸਾਰੇ।
‘ਵੰਡ ਛਕਣ’ ਦੇ ਪਾਵਨ ਸਿਧਾਂਤ ਤਾਈਂ, ਆਪਣੇ ਦਿਲਾਂ ਦੇ ਵਿੱਚ ਵਸਾਓ ਸਾਰੇ।

‘ਸਭ ਮਹਿ ਜੋਤਿ ਜੋਤਿ ਹੈ ਸੋਇ’ ਵਾਲਾ, ਪਾਵਨ ਫ਼ਲਸਫ਼ਾ ਲਾਗ਼ੂ ਕਰਵਾਓ ਸਾਰੇ।
‘ਪਵਣੁ ਗ਼ੁਰੂ ਪਾਣੀ ਪਿਤਾ’ ਕਿਹਾ ਬਾਬੇ, ਏਹਨਾਂ ਤਾਈਂ ਸਵੱਛ ਬਣਾਓ ਸਾਰੇ।
‘ਸਤਿ ਸੁਹਾਣ ਸਦਾ ਮਨਿ ਚਾਉ’ ਹੋਵੇ, ਚੜ੍ਹਦੀ ਕਲਾ ਦਾ ਜੀਵਨ ਬਿਤਾਓ ਸਾਰੇ।
‘ਸ਼ਬਦੁ ਗ਼ੁਰੂ ਸੁਰਤਿ ਧੁਨਿ ਚੇਲਾ’ ਵਾਲੀ, ਜੀਵਨ ਜਾਚ ਇਹ ਸਿਖੋ, ਸਿਖਾਓ ਸਾਰੇ।

‘ਉਪਰਿ ਸਚੁ ਅਚਾਰੁ’ ਤੋਂ ਸੇਧ ਲੈ ਕੇ, ਸੱਚਾ ਸੁੱਚਾ ਵਿਵਹਾਰ ਅਪਣਾਓ ਸਾਰੇ।
‘ਮਿਠਤੁ ਨੀਵੀਂ ਨਾਨਕਾ’ ਬਚਨ ਮੰਨ ਕੇ, ਮਿੱਠਾ ਬੋਲੋ ਤੇ ਨਾਲ ਮੁਸਕਰਾਓ ਸਾਰੇ।
‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’, ਇਸ ਨੂੰ ਮੁਖ ਰੱਖ ਪੜ੍ਹੋ, ਪੜ੍ਹਾਓ ਸਾਰੇ।
ਸਾਢੇ ਪੰਜ ਸੌ ਸਾਲਾ ਪੁਰਬ ਏਦਾਂ, ‘ਜਾਚਕ’ ਸ਼ਰਧਾ ਦੇ ਨਾਲ ਮਨਾਓ ਸਾਰੇ। 




Punjabi Sikh Poetry | Poem written by Dr Hari Singh Jachak, Best Punjabi Sikh Poet (Ludhiana) | Secretary at Guru Gobind Singh Study Circle, Ludhiana | Chairman, Paramdeep Singh Deep Welfare Society. Sikh scholar, preacher, Punjabi Sikh Poet, Author, Punjabi Writer, and public speaker. He Has written poems on every Social, Economic, Historical & Sikh Issues.

For all the latest updates, please visit the following page: facebook.com/jachakpoetry http://www.drharisinghjachak.com/ ~~~~~~~~

Follow Dr Hari Singh Jachak on his Social Media Channels with search of Dr Hari Singh Jachak | Jachak Poetry. He is a Sikh scholar, preacher, Punjabi Sikh Poet, Author, Punjabi Writer, and public speaker.

Facebook Information Updates: https://www.facebook.com/jachakpoetry

#JachakPoetry #HariSinghJachak #PunjabiSikhPoemKavita #BestPunjabiPoetry

Sunday, December 22, 2019

Punjabi Sikh Kavita - Chamkaur Di Jang | Guru Gobind Singh Ji |



ਵਧ ਰਹੀਆਂ ਸਨ ਮਾਖੋ ਦੇ ਝੁੰਡ ਵਾਂਗ਼ੂ, ਗ਼ੜ੍ਹੀ ਵੱਲ ਨੂੰ ਬੇਮੁਹਾਰ ਫੌਜਾਂ।
ਚੱਲੀਆਂ ਪੁਰੀ ਅਨੰਦ ਤੋਂ ਪਹੰੁਚ ਗ਼ਈਆਂ, ਸਰਸਾ ਨਦੀ ਨੂੰ ਕਰਕੇ ਪਾਰ ਫੌਜਾਂ।
ਚੱਲ ਕੇ ਦਿੱਲੀ, ਲਾਹੌਰ, ਸਰਹੰਦ ਤੋਂ ਵੀ, ਆਈਆਂ ਕਰਦੀਆਂ ਸੀ ਮਾਰੋ ਮਾਰ ਫੌਜਾਂ।
ਫੈਲ ਗ਼ਈਆਂ ਸਨ ਮਕੜੀ ਦੇ ਵਾਂਗ਼ ਓਦੋਂ, ਚਾਰ ਚੁਫੇਰੇ ਹੀ ਬੇਸ਼ੁਮਾਰ ਫੌਜਾਂ।

ਦਸਮ ਪਿਤਾ ਨੇ ਕਿਹਾ ਸੀ ਖਾਲਸੇ ਨੂੰ, ਤੁਸੀਂ ਮੇਰੇ ਹੋ ਸੂਰਜ ਤੇ ਚੰਦ ਸਿੰਘੋ।
’ਕੱਲੇ ਨਹੀਂ ਅਜੀਤ ਜੁਝਾਰ ਮੇਰੇ, ਤੁਸੀਂ ਸਾਰੇ ਹੋ ਮੇਰੇ ਫਰਜੰਦ ਸਿੰਘੋ।
ਘੋਰ ਸੰਕਟ ਤੇ ਦੁੱਖ ਮੁਸੀਬਤਾਂ ’ਚ, ਸਦਾ ਰਹੇ ਹੋ ਵਿੱਚ ਅਨੰਦ ਸਿੰਘੋ।
ਅੱਜ ਵੜ ਕੇ ਵੈਰੀ ਦੇ ਝੁੰਡ ਅੰਦਰ, ਖੱਟੇ ਕਰ ਦਿਉ ਉਸ ਦੇ ਦੰਦ ਸਿੰਘੋ।

ਸਿੰਘਾਂ ਜੰਗ਼ ’ਚ ਕਰ ਪ੍ਰਤੱਖ ਦਿੱਤਾ, ਸਵਾ ਲੱਖ ਨਾਲ ਇੱਕ ਇੱਕ ਲੜ ਸਕਦੈ।
ਤੀਰਾਂ ਗ਼ੋਲੀਆਂ, ਤੇਗ਼ਾਂ ਦੇ ਸਾਹਮਣੇ ਵੀ, ਸੀਨਾ ਤਾਣ ਕੇ ਖਾਲਸਾ ਖੜ ਸਕਦੈ।
ਸਾਹਵੇਂ ਮੌਤ ਮਰਜਾਣੀ ਨੂੰ ਤੱਕ ਕੇ ਵੀ, ਉਹ ਤਾਂ ਵਾਂਗ਼ ਹਿਮਾਲਾ ਦੇ ਅੜ ਸਕਦੈ।
ਲੱਖਾਂ ਨਾਲ ਮੁਕਾਬਲੇ ਕਰਕੇ ਤੇ, ਰਣਭੂਮੀ ਦੀ ਭੇਟ ਉਹ ਚੜ੍ਹ ਸਕਦੈ।

ਜਿਉਂਦੇ ਗ਼ੁਰੂ ਨੂੰ ਅੱਜ ਤਾਂ ਫੜ ਲੈਣੈ, ਦੁਸ਼ਮਣ ਦਲਾਂ ਨੇ ਲਿਆ ਖਵਾਬ ਹੈਸੀ।
ਖਾਨ ਵਜੀਦ ਨਾ ਫੁਲਿਆ ਸਮਾ ਰਿਹਾ ਸੀ, ਜੋ ਸਰਹੰਦ ਦਾ ਜ਼ਾਲਿਮ ਨਵਾਬ ਹੈਸੀ।
ਕਿਹਾ ਸਿੱਖਾਂ ਦਾ ਗ਼ੁਰੂ ਹੁਣ ਪੇਸ਼ ਹੋ ਜਾਏ, ਨਸ਼ਾ ਤਾਕਤ ਦਾ ਬੇਹਿਸਾਬ ਹੈਸੀ।
ਗ਼ੁਰਾਂ ਤੀਰਾਂ ਦੀ ਵਾਛੜ ਦੇ ਨਾਲ ਅੱਗ਼ੋਂ, ਏਸ ਗ਼ੱਲ ਦਾ ਦਿੱਤਾ ਜਵਾਬ ਹੈਸੀ।

ਜੂਝੇ ਜੰਗ਼ ਅੰਦਰ ਸਿੰਘ ਸੂਰਮੇ ਸੀ, ਦਸਮ ਪਿਤਾ ਦੀ ਪਾਵਨ ਕਮਾਨ ਅੰਦਰ।
ਲੱਖਾਂ ਫੌਜਾਂ ਦਾ ਟਾਕਰਾ ਕਰਨ ਦੇ ਲਈ, ਚਾਲੀ ਨਿਤਰੇ ਮਰਦ ਮੈਦਾਨ ਅੰਦਰ।
ਬਾਜਾਂ ਵਾਲੇ ਸ਼ਮਸ਼ੀਰਾਂ ਜੋ ਬਖਸ਼ੀਆਂ ਸੀ, ਪਾਸ ਹੋ ਗ਼ਈਆਂ ਇਮਤਿਹਾਨ ਅੰਦਰ।
ਸਾਫ ਕਰਕੇ ਝੁੰਡਾਂ ਦੇ ਝੁੰਡ ਉਨ੍ਹਾਂ, ਆਹੂ ਲਾਹੇ ਸਨ ਰਣ ਮੈਦਾਨ ਅੰਦਰ।

ਕੱਚੀ ਗ਼ੜ੍ਹੀ ’ਚ ਦਾਖਲ ਜਦ ਹੋਣ ਲੱਗ਼ਾ, ਨਾਹਰ ਖਾਂ ਇਕ ਪੌੜੀ ਲਗ਼ਾ ਕੇ ਤੇ।
ਗ਼ੁਰੂ ਸਾਹਿਬ ਨੇ ਕੀਤਾ ਸੀ ਚਿੱਤ ਉਹਨੂੰ, ਬੱਸ ਇਕੋ ਹੀ ਤੀਰ ਚਲਾ ਕੇ ਤੇ।
ਅੱਗ਼ੇ ਵਧਿਆ ਜਦ ਗ਼ਨੀ ਖਾਂ ਹੈਸੀ, ਸਿਰ ਭੰਨਿਆਂ ਗ਼ੁਰਜ ਘੁੰਮਾ ਕੇ ਤੇ।
ਤੀਜਾ ਉਨ੍ਹਾਂ ਦਾ ਇਕ ਮਰਦੂਦ ਸਾਥੀ, ਨੱਸ ਗ਼ਿਆ ਸੀ ਜਾਨ ਬਚਾ ਕੇ ਤੇ।

ਸਿੰਘ ਝਪਟੇ ਸਨ ਦੁਸ਼ਮਣ ਦੀ ਫੌਜ ਉੱਤੇ, ਗ਼ੁੱਸੇ ਵਿੱਚ ਝਪਟੇ ਜਖ਼ਮੀ ਸ਼ੇਰ ਜਿਦਾਂ।
ਡਿੱਗ਼ਣ ਦੁਸ਼ਮਣ ਇਉਂ ਰਣ ਮੈਦਾਨ ਅੰਦਰ, ਡਿੱਗ਼ਣ ਬੇਰੀ ਤੋਂ ਪੱਕੇ ਹੋਏ ਬੇਰ ਜਿਦਾਂ।
ਚੜ੍ਹੀਆਂ ਲਾਸ਼ਾਂ ਤੇ ਲਾਸ਼ਾਂ ਸਨ ਚਹੁੰ ਪਾਸੀਂ, ਲੱਗ਼ੇ ਦਾਣਿਆਂ ਦੇ ਹੁੰਦੇ ਢੇਰ ਜਿਦਾਂ।
ਏਦਾਂ ਕੋਈ ਨਹੀਂ ਲੜਿਆ ਸੰਸਾਰ ਅੰਦਰ, ਸਿੰਘ ਸੂਰਮੇ ਲੜੇ ਦਲੇਰ ਜਿਦਾਂ।

ਸਾਹਿਬਜ਼ਾਦਾ ਅਜੀਤ ਸਿੰਘ ਕੁਦਿਆ ਸੀ, ਰਣ ਤੱਤੇ ਦੀ ਭੜਕਦੀ ਅੱਗ਼ ਅੰਦਰ।
ਚੜ੍ਹਿਆ ਹੋਇਆ ਸੀ ਜੋਸ਼ ਕੋਈ ਖਾਸ ਉਹਦੇ, ਰੋਮ ਰੋਮ ਅੰਦਰ, ਰਗ਼ ਰਗ਼ ਅੰਦਰ।
ਬੱੱਬਰ ਸ਼ੇਰ ਦੇ ਬੱਚੇ ਨੇ ਜਾਂਦਿਆਂ ਹੀ, ਭਾਜੜ ਪਾਈ ਸੀ ਭੇਡਾਂ ਦੇ ਵੱਗ਼ ਅੰਦਰ।
ਵੀਰ ਗ਼ਤੀ ਪ੍ਰਾਪਤ ਉਹ ਕਰ ਆਖਰ, ਜੱਸ ਪਾ ਗ਼ਿਆ ਸਾਰੇ ਹੀ ਜੱਗ਼ ਅੰਦਰ।

ਅੱਡੀਆਂ ਚੁੱਕ ਚੁੱਕ ਤੱਕਦੀ ਰਹੀ ਹੋਣੀ, ਲੜਿਆ ਜਦੋਂ ਜੁਝਾਰ ਦਲੇਰ ਯੋਧਾ।
ਝਪਟ ਝਪਟ ਕੇ ਪੈਂਦਾ ਸੀ ਦੁਸ਼ਮਣਾਂ ’ਤੇ, ਲੱਗ਼ ਰਿਹਾ ਸੀ ਜਖ਼ਮੀ ਕੋਈ ਸ਼ੇਰ ਯੋਧਾ।
ਚਾਰੇ ਪਾਸੇ ਤੋਂ ਹੋ ਗ਼ਿਆ ਜਦੋਂ ਹਮਲਾ, ਚੱਕਰ ਵਿਹੂ’ਚ ਫਸ ਗ਼ਿਆ ਫੇਰ ਯੋਧਾ ।
ਟਿੱਡੀ ਦਲਾਂ ਦੀਆਂ ਸਫਾਂ ਵਲੇਟ ਕੇ ਤੇ, ਹੋ ਗ਼ਿਆ ਸੀ ਅੰਤ ਨੂੰ ਢੇਰ ਯੋਧਾ।

ਚਾਲੀ ਸਿੰਘ ਤੇ ਲੱਖਾਂ ਦੀ ਫੌਜ ਓਧਰ, ਸੱਚੀਮੁੱਚੀ ਕਮਾਲ ਦੀ ਜੰਗ਼ ਹੈਸੀ।
ਪੰਜਾਂ ਪੰਜਾਂ ਦੇ ਜੱਥੇ ਬਣਾ ਦਾਤੇ, ਸੋਹਣਾ ਵਰਤਿਆ ਜੰਗ਼ ਦਾ ਢੰਗ਼ ਹੈਸੀ।
ਪੈਰ ਧਰੇ ਸਨ ਭਖਦੇ ਅੰਗ਼ਿਆਰਿਆਂ ਤੇ, ਤੱਕ ਤੱਕ ਮੌਤ ਵੀ ਹੋ ਰਹੀ ਦੰਗ਼ ਹੈਸੀ।
‘ਜਾਚਕ’ ਜੱਗ਼ ਦੇ ਸਾਰੇ ਇਤਿਹਾਸ ਅੰਦਰ, ਬੇਜੋੜ ਵਿਲੱਖਣ ਇਹ ਜੰਗ਼ ਹੈਸੀ।

ਜੱਗ਼ ਦੀ ਏਸ ਅਨੋਖੜੀ ਜੰਗ਼ ਅੰਦਰ, ਮੱਥਾ ਲੱਖਾਂ ਨਾਲ ਲਾਇਆ ਸੀ ਪਾਤਸ਼ਾਹ ਨੇ।
ਸਭ ਨੂੰ ਮੌਤ ਦੀ ਘੋੜੀ ਚੜ੍ਹਾਉਣ ਵੇਲੇ, ਸੌ ਸੌ ਸ਼ਗ਼ਨ ਮਨਾਇਆ ਸੀ ਪਾਤਸ਼ਾਹ ਨੇ।
ਚੜ੍ਹਿਆ ਕਰਜਾ ਜੋ ਪੁਰਖ ਅਕਾਲ ਜੀ ਦਾ, ਕਿਸ਼ਤਾਂ ਵਿੱਚ ਹੀ ਲਾਹਿਆ ਸੀ ਪਾਤਸ਼ਾਹ ਨੇ।
ਆਖਰ ਮਿੱਤਰ ਪਿਆਰੇ ਨੂੰ ਖਿੜੇ ਮੱਥੇ, ‘ਜਾਚਕ’ ਹਾਲ ਸੁਣਾਇਆ ਸੀ ਪਾਤਸ਼ਾਹ ਨੇ। 

Punjabi Sikh Poem by Dr Hari Singh Jachak | Jachak Poetry | about Chamkaur Di Jang | Battle of Chamkaur | Guru Gobind Singh ji | Sahibzada Ajit Singh ji | Sikh Poetry | 


Punjabi Sikh Poetry | Poem written by Dr Hari Singh Jachak, Best Punjabi Sikh Poet (Ludhiana) | Secretary at Guru Gobind Singh Study Circle, Ludhiana | Chairman, Paramdeep Singh Deep Welfare Society. Sikh scholar, preacher, Punjabi Sikh Poet, Author, Punjabi Writer, and public speaker.

He Has written poems on every Social, Economic, Historical & Sikh Issues.
For all the latest updates, please visit the following page: facebook.com/jachakpoetry http://www.drharisinghjachak.com/ ~~~~~~~~

Follow Dr Hari Singh Jachak on his Social Media Channels with search of Dr Hari Singh Jachak | Jachak Poetry. He is a Sikh scholar, preacher, Punjabi Sikh Poet, Author, Punjabi Writer, and public speaker.

Facebook Information Updates: https://www.facebook.com/jachakpoetry



#JachakPoetry #HariSinghJachak #PunjabiSikhPoemKavita #BestPunjabiPoetry

Thursday, December 19, 2019

Punjabi Sikh Poem - Chamkaur di Jang | Guru Gobind Singh Ji by Dr Hari Singh Jachak



ਓਧਰ ਲੱਖਾਂ ਦੀ ਫੌਜ ਏ ਦੁਸ਼ਮਣਾਂ ਦੀ, ਚਾਲੀ ਸਿੰਘ ਦਸਮੇਸ਼ ਦੇ ਨਾਲ ਏਧਰ।
ਬੱਕਰੇ ਖਾ ਖਾ ਬੱਕਰੇ ਬੁਲਾਉਣ ਓਧਰ, ਭੁੱਖਣ ਭਾਣੇ ਨੇ ਗ਼ੁਰੂ ਦੇ ਲਾਲ ਏਧਰ।
ਭਖਿਆ ਵੇਖ ਕੇ ਰਣ ਮੈਦਾਨ ਓਧਰ, ਚੜ੍ਹਿਆ ਚਿਹਰਿਆਂ ਉਤੇ ਜਲਾਲ ਏਧਰ।
ਵੱਡੇ ਵੱਡੇ ਨੇ ਭਾਂਵੇਂ ਜਰਨੈਲ ਓਧਰ, ਸਿੰਘਾਂ ਨਾਲ ਏ ਸਾਹਿਬੇ ਕਮਾਲ ਏਧਰ।

ਕਲਗ਼ੀਧਰ ਫੁਰਮਾਇਆ ਸੀ ਮੁੱਖ ਵਿੱਚੋਂ, ਸਮਾਂ ਪਰਖ ਦਾ ਗ਼ਿਆ ਏ ਆ ਸਿੰਘੋ।
ਰਹਿ ਜਾਏ ਨਾ ਕੋਈ ਅਰਮਾਨ ਦਿਲ ਵਿੱਚ, ਪੂਰੇ ਕਰ ਲਉ ਆਪਣੇ ਚਾਅ ਸਿੰਘੋ।
ਸ਼ੁਭ ਘੜੀ ਹੈ ਤੁਸਾਂ ਲਈ ਆਣ ਪਹੰੁਚੀ, ਲਾੜੀ ਮੌਤ ਨੂੰ ਲਵੋ ਪ੍ਰਣਾਅ ਸਿੰਘੋ।
ਆਹੂ ਲਾਹ ਕੇ ਰਣ ਵਿੱਚ ਵੈਰੀਆਂ ਦੇ, ਦਿਉ ਅੰਮ੍ਰਿਤ ਦੇ ਜਲਵੇ ਦਿਖਾ ਸਿੰਘੋ।

ਵੱਜੀ ਜੰਗ਼ ਦੀ ਚੋਟ ਨਗ਼ਾਰਿਆਂ ’ਤੇ, ਯੋਧੇ ਗ਼ੜ੍ਹੀ ਦੇ ਵਿੱਚੋਂ ਲਲਕਾਰ ਨਿਕਲੇ।
ਹਿੰਮਤ ਸਿੰਘ ਤੇ ਉਨ੍ਹਾਂ ਦੇ ਹੋਰ ਸਾਥੀ, ਪਾ ਕੇ ਆਗ਼ਿਆ ਗ਼ੜ੍ਹੀ ’ਚੋਂ ਬਾਹਰ ਨਿਕਲੇ।
ਆਹੂ ਲਾਹ ਦੇਣੇ ਜਾ ਕੇ ਵੈਰੀਆਂ ਦੇ, ਸਿੰਘ ਸੂਰਮੇ ਦਿਲਾਂ ਵਿਚ ਧਾਰ ਨਿਕਲੇ।
ਪੰਜ ਪੰਜ ਦੇ ਜੱਥੇ ਬਣਾ ਕੇ ਤੇ, ਵਾਰੋ ਵਾਰੀ ਸਨ ਜਾਂ-ਨਿਸਾਰ ਨਿਕਲੇ।

ਸਿੰਘਾਂ ਸੂਰਿਆਂ ਤੇਗ਼ਾਂ ਦੇ ਵਾਰ ਕਰਕੇ, ਕਈ ਸਿਰ ਸੀ ਧੜਾਂ ਤੋਂ ਲਾਹ ਦਿੱਤੇ।
ਜਿਹੜਾ ਆਏ ਅੱਗ਼ੇ ਉਹਦੇ ਕਰਨ ਟੋਟੇ, ਖੱਬੀ ਖਾਨ ਸਨ ਕਈ ਝਟਕਾਅ ਦਿੱਤੇ।
ਦਸਮ ਪਿਤਾ ਦੇ ਅੱਖਾਂ ਦੇ ਤਾਰਿਆਂ ਨੇ, ਤਾਰੇ ਦੁਸ਼ਮਣਾਂ ਤਾਂਈਂ ਵਿਖਾ ਦਿੱਤੇ।
ਸੂਰੇੇ ਜੂਝ ਕੇ ਹੋਏ ਸ਼ਹੀਦ ਐਪਰ, ਵੈਰੀ ਦਲਾਂ ਦੇ ਛੱਕੇ ਛੁਡਾ ਦਿਤੇ।

ਹੱਥ ਜੋੜ ਅਜੀਤ ਨੇ ਅਰਜ਼ ਕੀਤੀ, ਦਿਉ ਆਗ਼ਿਆ ਕਰੋ ਵਿਦਾ ਦਾਤਾ।
ਛਾਂ ਆਪਣੀ ਹੇਠ ਸੀ ਤੁਸਾਂ ਰੱਖਿਆ, ਲੱਗ਼ਣ ਦਿੱਤੀ ਨਾ ਤੱਤੀ ਸੀ ’ਵਾ ਦਾਤਾ।
ਰਣ ਤੱਤੇ ’ਚ ਭੇਜੋ ਹੁਣ ਪਿਤਾ ਮੈਨੂੰ, ਰਿਹਾ ਮੁੜ ਮੁੜ ਵਾਸਤੇ ਪਾ ਦਾਤਾ।
ਨਹੀਂ ਮੁੜਾਂਗ਼ਾ ਪਿਛੇ ਨੂੰ ਪਿਤਾ ਮੇਰੇ, ਜਦ ਤੱਕ ਸਾਹਾਂ ’ਚ ਰਹੂਗ਼ਾ ਸਾਹ ਦਾਤਾ।

ਅੱਗ਼ੋਂ ਖਿੱੜ ਕੇ ਸ੍ਰੀ ਦਸਮੇਸ਼ ਬੋਲੇ, ਚੜ੍ਹਦੀ ਕਲਾ ਨਾਲ ਜੰਗ਼ ਵਿੱਚ ਜਾਈਂ ਬੱਚੇ।
ਲੱਖਤੇ ਜਿਗ਼ਰ ਨੂੰ ਇਹ ਅਸੀਸ ਦਿੱਤੀ, ਸਿੱਖੀ ਸ਼ਾਨ ਨੂੰ ਚਾਰ ਚੰਨ ਲਾਈਂ ਬੱਚੇ।
ਘਾਉ ਇੱਕ ਵੀ ਲੱਗ਼ੇ ਨਾ ਕੰਡ ਉਤੇ, ਸਿੱਧੇ ਛਾਤੀ ਦੇ ਵਿੱਚ ਤੂੰ ਖਾਈਂ ਬੱਚੇ।
ਖੂਨ ਡੋਲ੍ਹ ਕੇ ਆਪਣਾ ਲਾਲ ਮੇਰੇ, ਲਾਲੀ ਕੌਮ ਦੇ ਚਿਹਰੇ ਲਿਆਈਂ ਬੱਚੇ।

ਲੈ ਕੇ ਪਿਤਾ ਤੋਂ ਹੁਕਮ ਅਜੀਤ ਸੂਰਾ, ਤੇਗ਼ ਵਾਹੁਣ ਲਈ ਚੜ੍ਹਿਆ ਮੈਦਾਨ ਦੇ ਵਿਚ।
ਪੰਜਾਂ ਸਿੰਘਾਂ ਨੇ ਉਨ੍ਹਾਂ ਦਾ ਸਾਥ ਦਿੱਤਾ, ਜੋ ਵੀ ਅੜ੍ਹਿਆ ਓਹ ਝੜਿਆ ਮੈਦਾਨ ਦੇ ਵਿਚ।
ਲਹੂ ਪੀ ਪੀ ਪਿਆਸੀ ਦੀ ਰਹੀ ਪਿਆਸੀ, ਜਿਹੜੀ ਚੰਡੀ ਨਾਲ ਲੜਿਆ ਮੈਦਾਨ ਦੇ ਵਿਚ।
ਪੋਤਾ ਗ਼ੁਜਰੀ ਦਾ ਬਿਜਲੀ ਦੇ ਵਾਂਗ਼ ਚਮਕੇ, ਅੱਗ਼ੋ ਕੋਈ ਨਾ ਅੜਿਆ ਮੈਦਾਨ ਦੇ ਵਿਚ।

ਤੱਕ ਕੇ ਹੌਂਸਲਾ ਸਾਹਿਬ ਅਜੀਤ ਸਿੰਘ ਦਾ, ਦੁਸ਼ਮਣ ਉਂਗ਼ਲਾਂ ਮੂੰਹ ’ਚ ਪਾ ਰਹੇ ਸਨ।
ਮੁਹਕਮ, ਸਾਹਿਬ ਤੇ ਹੋਰ ਵੀ ਸਿੰਘ ਸੂਰੇ, ਸੱਥਰ ਵੈਰੀਆਂ ਦੇ ਚੰਗ਼ੇ ਲਾਹ ਰਹੇ ਸਨ।
ਸਿੰਘ ਸੂਰਮੇ ਜੌਹਰ ਵਿਖਾ ਆਪਣੇ, ਹੱਸ ਹੱਸ ਸ਼ਹਾਦਤਾਂ ਅੱਜ ਪਾ ਰਹੇ ਸਨ।
ਘਾਉ ਲੱਗ਼ੇ ਤੇ ਨ੍ਹਾਤੇ ਹੋਏ ਖੂਨ ਅੰਦਰ,  ਨਾ ਅਜੀਤ ਸਿੰਘ ਜ਼ਰਾ ਘਬਰਾ ਰਹੇ ਸਨ।

ਦਿੱਤਾ ਸਦਾ ਦੀ ਨੀਂਦ ਸੁਆ ਜਿਹੜਾ, ਬਣਿਆ ਰਾਹ ਦਾ ਰੋੜਾ ਅਜੀਤ ਸਿੰਘ ਦਾ।
ਲੱਭੀ ਲੁਕਣ ਨੂੰ ਥਾਂ ਨਾ ਬੁਜ਼ਦਿਲਾਂ ਨੂੰ, ਐਸਾ ਚੜ੍ਹਿਆ ਮਰੋੜਾ, ਅਜੀਤ ਸਿੰਘ ਦਾ।
ਵੀਰ ਗ਼ਤੀ ਨੂੰ ਪਾ ਗ਼ਿਆ ਸਾਹਿਬਜ਼ਾਦਾ, ਜ਼ਖ਼ਮੀ ਹੋ ਗ਼ਿਆ ਘੋੜਾ ਅਜੀਤ ਸਿੰਘ ਦਾ।
ਛੱਡਿਆ ਉੱਚੀ ਜੈਕਾਰਾ ਦਸਮੇਸ਼ ਜੀ ਨੇ, ਪਿਆ ਜਦੋਂ ਵਿਛੋੜਾ, ਅਜੀਤ ਸਿੰਘ ਦਾ।

ਤੱਕ ਕੇ ਅਮਰ ਸ਼ਹੀਦੀ ਜੁਝਾਰ ਕਿਹਾ, ਸਮਝੋ ਏਸਨੂੰ ਪੱਥਰ ’ਤੇ ਲੀਕ ਦਾਤਾ।
ਲਾੜੀ ਮੌਤ ਨੂੰ ਹੱਸ ਕੇ ਵਰਨ ਵਾਲਾ, ਸਮਾਂ ਆਇਆ ਏ ਬੜਾ ਨਜ਼ਦੀਕ ਦਾਤਾ।
ਛੇਤੀ ਕਰੋ ਤਿਆਰ ਹੁਣ ਪਿਤਾ ਮੈਨੂੰ, ਵੱਡੇ ਵੀਰ ਜੀ ਰਹੇ ਉਡੀਕ ਦਾਤਾ।
ਇਕ ਦੂਜੇ ਤੋਂ ਵੱਖ ਨਹੀਂ ਹੋ ਸਕਦੇ, ’ਕੱਠੇ ਰਹੇ ਜਿਹੜੇ ਅੱਜ ਤੀਕ ਦਾਤਾ।

ਅਣਖੀ ਬੋਲਾਂ ਨੂੰ ਸੁਣ ਦਸਮੇਸ਼ ਜੀ ਨੇ, ਲਾਇਆ ਛਾਤੀ ਦੇ ਨਾਲ ਬਲਕਾਰ ਪੁੱਤਰ।
ਨਿੱਕੇ ਹੱਥਾਂ ’ਚ ਨਿੱਕੀ ਜਿਹੀ ਤੇਗ਼ ਦੇ ਕੇ, ਕੀਤਾ ਜੰਗ਼ ਦੇ ਲਈ ਤਿਆਰ ਪੁੱਤਰ।
ਸੱਥਰ ਲਾਹ ਸੁੱਟੀਂ ਜਾ ਕੇ ਵੈਰੀਆਂ ਦੇ, ਦਿੱਤੀ ਏਸ ਲਈ ਤੈਨੂੰ ਤਲਵਾਰ ਪੁੱਤਰ।
ਤੇਰੇ ਲਹੂ ਦੀ ਇੱਕ ਇੱਕ ਬੂੰਦ ਵਿੱਚੋਂ, ਪੈਦਾ ਹੋਣਗ਼ੇ ਕਈ ਜੁਝਾਰ ਪੁੱਤਰ।

ਯੁੱਧ ਭੂਮੀ ’ਚ ਗ਼ਰਜ ਕੇ ਸ਼ੇਰ ਵਾਂਗ਼ੂੰ, ਤੇਜ਼ੀ ਨਾਲ ਤਲਵਾਰ ਚਲਾ ਰਿਹਾ ਸੀ।
ਨਾਢੂ ਖਾਨਾਂ ਦੇ ਛੱਕੇ ਛੁਡਾ ਕੇ ਤੇ, ਵੈਰੀ ਦਲਾਂ ਦੇ ਦਿਲ ਹਿਲਾ ਰਿਹਾ ਸੀ।
ਪੁਰਜ਼ਾ ਪੁਰਜ਼ਾ ਸੀ ਭਾਵੇਂ ਸਰੀਰ ਹੋਇਆ, ਫਿਰ ਵੀ ਮੁਖੋਂ ਜੈਕਾਰੇ ਬੁਲਾ ਰਿਹਾ ਸੀ।
ਸੁੱਤਾ ਲਾਸ਼ਾਂ ਦੇ ਢੇਰ ’ਤੇ ਚੰਨ ਸੋਹਣਾ, ਚਾਰ ਚੰਨ ਕੁਰਬਾਨੀ ਨੂੰ ਲਾ ਰਿਹਾ ਸੀ।

ਵੇਖ ਸਿੰਘ ਤੇ ਪੁੱਤਰ ਸ਼ਹੀਦ ਹੋਏ, ਦਾਤੇ ਆਖਿਆ ਵਜਦ ਵਿੱਚ ਆ ਕੇ ਤੇ।
ਰਣਭੂਮੀ ’ਚ ਯੋਧੇ ਇਹ ਸੌਂ ਗ਼ਏ ਨੇ, ਆਪਾ ਕੌਮ ਦੀ ਭੇਟ ਚੜ੍ਹਾ ਕੇ ਤੇ।
ਤੇਰਾ ਸਭ ਕੁਝ ਤੈਨੂੰ ਹੀ ਸੌਂਪ ਦਿਤਾ, ਹੋਇਆ ਸੁਰਖਰੂ ਕਰਜਾ ਚੁਕਾ ਕੇ ਤੇ।
‘ਜਾਚਕ’ ਸ਼ੁਕਰ ਹੈ ਪੁਰਖ ਅਕਾਲ ਜੀ ਦਾ, ਜੋਤਾਂ ਮਿਲੀਆਂ ਨੇ ਜੋਤ ਵਿੱਚ ਜਾ ਕੇ ਤੇ।

The Battle of Chamkaur, also known as Battle of Chamkaur Sahib, was fought between the Khalsa led by Guru Gobind Singh and the coalition forces of the Mughals led by Wazir Khan. Guru Gobind Singh makes a reference to this battle in his victory letter Zafarnama. 

In the Battle of Chamkaur, Guru Gobind Singh along with his two sons and forty followers withstood the might of a Muslim and Rajput coalition from a small Haveli (House) which providentially had high mud walls surrounding it. The enemy force comprising of Infantry, horse cavalry and artillery guns was about 1000 strong.

Punjabi Sikh Poem written by Dr Hari SIngh Jachak | Follow his Official Page Jachak Poetry | Youtube Channel - Jachak Poetry | Social Media Accounts namely Jachak Poetry | 

Read more at:
http://www.indiandefencereview.com/news/the-battle-of-chamkaur-an-epic-that-changed-the-course-of-indian-history/


Punjabi Sikh Poetry | Poem written by Dr Hari Singh Jachak, Best Punjabi Sikh Poet (Ludhiana) | Secretary at Guru Gobind Singh Study Circle, Ludhiana | Chairman, Paramdeep Singh Deep Welfare Society. Sikh scholar, preacher, Punjabi Sikh Poet, Author, Punjabi Writer, and public speaker.

He Has written poems on every Social, Economic, Historical & Sikh Issues.

For all the latest updates, please visit the following page: facebook.com/jachakpoetry http://www.drharisinghjachak.com/ ~~~~~~~~

Follow Dr Hari Singh Jachak on his Social Media Channels with search of Dr Hari Singh Jachak | Jachak Poetry. He is a Sikh scholar, preacher, Punjabi Sikh Poet, Author, Punjabi Writer, and public speaker.

Facebook Information Updates: https://www.facebook.com/jachakpoetry



#JachakPoetry #HariSinghJachak #PunjabiSikhPoemKavita #BestPunjabiPoetry