Search Previous Posts

Sunday, December 22, 2019

Punjabi Sikh Kavita - Chamkaur Di Jang | Guru Gobind Singh Ji |



ਵਧ ਰਹੀਆਂ ਸਨ ਮਾਖੋ ਦੇ ਝੁੰਡ ਵਾਂਗ਼ੂ, ਗ਼ੜ੍ਹੀ ਵੱਲ ਨੂੰ ਬੇਮੁਹਾਰ ਫੌਜਾਂ।
ਚੱਲੀਆਂ ਪੁਰੀ ਅਨੰਦ ਤੋਂ ਪਹੰੁਚ ਗ਼ਈਆਂ, ਸਰਸਾ ਨਦੀ ਨੂੰ ਕਰਕੇ ਪਾਰ ਫੌਜਾਂ।
ਚੱਲ ਕੇ ਦਿੱਲੀ, ਲਾਹੌਰ, ਸਰਹੰਦ ਤੋਂ ਵੀ, ਆਈਆਂ ਕਰਦੀਆਂ ਸੀ ਮਾਰੋ ਮਾਰ ਫੌਜਾਂ।
ਫੈਲ ਗ਼ਈਆਂ ਸਨ ਮਕੜੀ ਦੇ ਵਾਂਗ਼ ਓਦੋਂ, ਚਾਰ ਚੁਫੇਰੇ ਹੀ ਬੇਸ਼ੁਮਾਰ ਫੌਜਾਂ।

ਦਸਮ ਪਿਤਾ ਨੇ ਕਿਹਾ ਸੀ ਖਾਲਸੇ ਨੂੰ, ਤੁਸੀਂ ਮੇਰੇ ਹੋ ਸੂਰਜ ਤੇ ਚੰਦ ਸਿੰਘੋ।
’ਕੱਲੇ ਨਹੀਂ ਅਜੀਤ ਜੁਝਾਰ ਮੇਰੇ, ਤੁਸੀਂ ਸਾਰੇ ਹੋ ਮੇਰੇ ਫਰਜੰਦ ਸਿੰਘੋ।
ਘੋਰ ਸੰਕਟ ਤੇ ਦੁੱਖ ਮੁਸੀਬਤਾਂ ’ਚ, ਸਦਾ ਰਹੇ ਹੋ ਵਿੱਚ ਅਨੰਦ ਸਿੰਘੋ।
ਅੱਜ ਵੜ ਕੇ ਵੈਰੀ ਦੇ ਝੁੰਡ ਅੰਦਰ, ਖੱਟੇ ਕਰ ਦਿਉ ਉਸ ਦੇ ਦੰਦ ਸਿੰਘੋ।

ਸਿੰਘਾਂ ਜੰਗ਼ ’ਚ ਕਰ ਪ੍ਰਤੱਖ ਦਿੱਤਾ, ਸਵਾ ਲੱਖ ਨਾਲ ਇੱਕ ਇੱਕ ਲੜ ਸਕਦੈ।
ਤੀਰਾਂ ਗ਼ੋਲੀਆਂ, ਤੇਗ਼ਾਂ ਦੇ ਸਾਹਮਣੇ ਵੀ, ਸੀਨਾ ਤਾਣ ਕੇ ਖਾਲਸਾ ਖੜ ਸਕਦੈ।
ਸਾਹਵੇਂ ਮੌਤ ਮਰਜਾਣੀ ਨੂੰ ਤੱਕ ਕੇ ਵੀ, ਉਹ ਤਾਂ ਵਾਂਗ਼ ਹਿਮਾਲਾ ਦੇ ਅੜ ਸਕਦੈ।
ਲੱਖਾਂ ਨਾਲ ਮੁਕਾਬਲੇ ਕਰਕੇ ਤੇ, ਰਣਭੂਮੀ ਦੀ ਭੇਟ ਉਹ ਚੜ੍ਹ ਸਕਦੈ।

ਜਿਉਂਦੇ ਗ਼ੁਰੂ ਨੂੰ ਅੱਜ ਤਾਂ ਫੜ ਲੈਣੈ, ਦੁਸ਼ਮਣ ਦਲਾਂ ਨੇ ਲਿਆ ਖਵਾਬ ਹੈਸੀ।
ਖਾਨ ਵਜੀਦ ਨਾ ਫੁਲਿਆ ਸਮਾ ਰਿਹਾ ਸੀ, ਜੋ ਸਰਹੰਦ ਦਾ ਜ਼ਾਲਿਮ ਨਵਾਬ ਹੈਸੀ।
ਕਿਹਾ ਸਿੱਖਾਂ ਦਾ ਗ਼ੁਰੂ ਹੁਣ ਪੇਸ਼ ਹੋ ਜਾਏ, ਨਸ਼ਾ ਤਾਕਤ ਦਾ ਬੇਹਿਸਾਬ ਹੈਸੀ।
ਗ਼ੁਰਾਂ ਤੀਰਾਂ ਦੀ ਵਾਛੜ ਦੇ ਨਾਲ ਅੱਗ਼ੋਂ, ਏਸ ਗ਼ੱਲ ਦਾ ਦਿੱਤਾ ਜਵਾਬ ਹੈਸੀ।

ਜੂਝੇ ਜੰਗ਼ ਅੰਦਰ ਸਿੰਘ ਸੂਰਮੇ ਸੀ, ਦਸਮ ਪਿਤਾ ਦੀ ਪਾਵਨ ਕਮਾਨ ਅੰਦਰ।
ਲੱਖਾਂ ਫੌਜਾਂ ਦਾ ਟਾਕਰਾ ਕਰਨ ਦੇ ਲਈ, ਚਾਲੀ ਨਿਤਰੇ ਮਰਦ ਮੈਦਾਨ ਅੰਦਰ।
ਬਾਜਾਂ ਵਾਲੇ ਸ਼ਮਸ਼ੀਰਾਂ ਜੋ ਬਖਸ਼ੀਆਂ ਸੀ, ਪਾਸ ਹੋ ਗ਼ਈਆਂ ਇਮਤਿਹਾਨ ਅੰਦਰ।
ਸਾਫ ਕਰਕੇ ਝੁੰਡਾਂ ਦੇ ਝੁੰਡ ਉਨ੍ਹਾਂ, ਆਹੂ ਲਾਹੇ ਸਨ ਰਣ ਮੈਦਾਨ ਅੰਦਰ।

ਕੱਚੀ ਗ਼ੜ੍ਹੀ ’ਚ ਦਾਖਲ ਜਦ ਹੋਣ ਲੱਗ਼ਾ, ਨਾਹਰ ਖਾਂ ਇਕ ਪੌੜੀ ਲਗ਼ਾ ਕੇ ਤੇ।
ਗ਼ੁਰੂ ਸਾਹਿਬ ਨੇ ਕੀਤਾ ਸੀ ਚਿੱਤ ਉਹਨੂੰ, ਬੱਸ ਇਕੋ ਹੀ ਤੀਰ ਚਲਾ ਕੇ ਤੇ।
ਅੱਗ਼ੇ ਵਧਿਆ ਜਦ ਗ਼ਨੀ ਖਾਂ ਹੈਸੀ, ਸਿਰ ਭੰਨਿਆਂ ਗ਼ੁਰਜ ਘੁੰਮਾ ਕੇ ਤੇ।
ਤੀਜਾ ਉਨ੍ਹਾਂ ਦਾ ਇਕ ਮਰਦੂਦ ਸਾਥੀ, ਨੱਸ ਗ਼ਿਆ ਸੀ ਜਾਨ ਬਚਾ ਕੇ ਤੇ।

ਸਿੰਘ ਝਪਟੇ ਸਨ ਦੁਸ਼ਮਣ ਦੀ ਫੌਜ ਉੱਤੇ, ਗ਼ੁੱਸੇ ਵਿੱਚ ਝਪਟੇ ਜਖ਼ਮੀ ਸ਼ੇਰ ਜਿਦਾਂ।
ਡਿੱਗ਼ਣ ਦੁਸ਼ਮਣ ਇਉਂ ਰਣ ਮੈਦਾਨ ਅੰਦਰ, ਡਿੱਗ਼ਣ ਬੇਰੀ ਤੋਂ ਪੱਕੇ ਹੋਏ ਬੇਰ ਜਿਦਾਂ।
ਚੜ੍ਹੀਆਂ ਲਾਸ਼ਾਂ ਤੇ ਲਾਸ਼ਾਂ ਸਨ ਚਹੁੰ ਪਾਸੀਂ, ਲੱਗ਼ੇ ਦਾਣਿਆਂ ਦੇ ਹੁੰਦੇ ਢੇਰ ਜਿਦਾਂ।
ਏਦਾਂ ਕੋਈ ਨਹੀਂ ਲੜਿਆ ਸੰਸਾਰ ਅੰਦਰ, ਸਿੰਘ ਸੂਰਮੇ ਲੜੇ ਦਲੇਰ ਜਿਦਾਂ।

ਸਾਹਿਬਜ਼ਾਦਾ ਅਜੀਤ ਸਿੰਘ ਕੁਦਿਆ ਸੀ, ਰਣ ਤੱਤੇ ਦੀ ਭੜਕਦੀ ਅੱਗ਼ ਅੰਦਰ।
ਚੜ੍ਹਿਆ ਹੋਇਆ ਸੀ ਜੋਸ਼ ਕੋਈ ਖਾਸ ਉਹਦੇ, ਰੋਮ ਰੋਮ ਅੰਦਰ, ਰਗ਼ ਰਗ਼ ਅੰਦਰ।
ਬੱੱਬਰ ਸ਼ੇਰ ਦੇ ਬੱਚੇ ਨੇ ਜਾਂਦਿਆਂ ਹੀ, ਭਾਜੜ ਪਾਈ ਸੀ ਭੇਡਾਂ ਦੇ ਵੱਗ਼ ਅੰਦਰ।
ਵੀਰ ਗ਼ਤੀ ਪ੍ਰਾਪਤ ਉਹ ਕਰ ਆਖਰ, ਜੱਸ ਪਾ ਗ਼ਿਆ ਸਾਰੇ ਹੀ ਜੱਗ਼ ਅੰਦਰ।

ਅੱਡੀਆਂ ਚੁੱਕ ਚੁੱਕ ਤੱਕਦੀ ਰਹੀ ਹੋਣੀ, ਲੜਿਆ ਜਦੋਂ ਜੁਝਾਰ ਦਲੇਰ ਯੋਧਾ।
ਝਪਟ ਝਪਟ ਕੇ ਪੈਂਦਾ ਸੀ ਦੁਸ਼ਮਣਾਂ ’ਤੇ, ਲੱਗ਼ ਰਿਹਾ ਸੀ ਜਖ਼ਮੀ ਕੋਈ ਸ਼ੇਰ ਯੋਧਾ।
ਚਾਰੇ ਪਾਸੇ ਤੋਂ ਹੋ ਗ਼ਿਆ ਜਦੋਂ ਹਮਲਾ, ਚੱਕਰ ਵਿਹੂ’ਚ ਫਸ ਗ਼ਿਆ ਫੇਰ ਯੋਧਾ ।
ਟਿੱਡੀ ਦਲਾਂ ਦੀਆਂ ਸਫਾਂ ਵਲੇਟ ਕੇ ਤੇ, ਹੋ ਗ਼ਿਆ ਸੀ ਅੰਤ ਨੂੰ ਢੇਰ ਯੋਧਾ।

ਚਾਲੀ ਸਿੰਘ ਤੇ ਲੱਖਾਂ ਦੀ ਫੌਜ ਓਧਰ, ਸੱਚੀਮੁੱਚੀ ਕਮਾਲ ਦੀ ਜੰਗ਼ ਹੈਸੀ।
ਪੰਜਾਂ ਪੰਜਾਂ ਦੇ ਜੱਥੇ ਬਣਾ ਦਾਤੇ, ਸੋਹਣਾ ਵਰਤਿਆ ਜੰਗ਼ ਦਾ ਢੰਗ਼ ਹੈਸੀ।
ਪੈਰ ਧਰੇ ਸਨ ਭਖਦੇ ਅੰਗ਼ਿਆਰਿਆਂ ਤੇ, ਤੱਕ ਤੱਕ ਮੌਤ ਵੀ ਹੋ ਰਹੀ ਦੰਗ਼ ਹੈਸੀ।
‘ਜਾਚਕ’ ਜੱਗ਼ ਦੇ ਸਾਰੇ ਇਤਿਹਾਸ ਅੰਦਰ, ਬੇਜੋੜ ਵਿਲੱਖਣ ਇਹ ਜੰਗ਼ ਹੈਸੀ।

ਜੱਗ਼ ਦੀ ਏਸ ਅਨੋਖੜੀ ਜੰਗ਼ ਅੰਦਰ, ਮੱਥਾ ਲੱਖਾਂ ਨਾਲ ਲਾਇਆ ਸੀ ਪਾਤਸ਼ਾਹ ਨੇ।
ਸਭ ਨੂੰ ਮੌਤ ਦੀ ਘੋੜੀ ਚੜ੍ਹਾਉਣ ਵੇਲੇ, ਸੌ ਸੌ ਸ਼ਗ਼ਨ ਮਨਾਇਆ ਸੀ ਪਾਤਸ਼ਾਹ ਨੇ।
ਚੜ੍ਹਿਆ ਕਰਜਾ ਜੋ ਪੁਰਖ ਅਕਾਲ ਜੀ ਦਾ, ਕਿਸ਼ਤਾਂ ਵਿੱਚ ਹੀ ਲਾਹਿਆ ਸੀ ਪਾਤਸ਼ਾਹ ਨੇ।
ਆਖਰ ਮਿੱਤਰ ਪਿਆਰੇ ਨੂੰ ਖਿੜੇ ਮੱਥੇ, ‘ਜਾਚਕ’ ਹਾਲ ਸੁਣਾਇਆ ਸੀ ਪਾਤਸ਼ਾਹ ਨੇ। 

Punjabi Sikh Poem by Dr Hari Singh Jachak | Jachak Poetry | about Chamkaur Di Jang | Battle of Chamkaur | Guru Gobind Singh ji | Sahibzada Ajit Singh ji | Sikh Poetry | 


Punjabi Sikh Poetry | Poem written by Dr Hari Singh Jachak, Best Punjabi Sikh Poet (Ludhiana) | Secretary at Guru Gobind Singh Study Circle, Ludhiana | Chairman, Paramdeep Singh Deep Welfare Society. Sikh scholar, preacher, Punjabi Sikh Poet, Author, Punjabi Writer, and public speaker.

He Has written poems on every Social, Economic, Historical & Sikh Issues.
For all the latest updates, please visit the following page: facebook.com/jachakpoetry http://www.drharisinghjachak.com/ ~~~~~~~~

Follow Dr Hari Singh Jachak on his Social Media Channels with search of Dr Hari Singh Jachak | Jachak Poetry. He is a Sikh scholar, preacher, Punjabi Sikh Poet, Author, Punjabi Writer, and public speaker.

Facebook Information Updates: https://www.facebook.com/jachakpoetry



#JachakPoetry #HariSinghJachak #PunjabiSikhPoemKavita #BestPunjabiPoetry

No comments:

Post a Comment