ਬੱਕਰੇ ਖਾ ਖਾ ਬੱਕਰੇ ਬੁਲਾਉਣ ਓਧਰ, ਭੁੱਖਣ ਭਾਣੇ ਨੇ ਗ਼ੁਰੂ ਦੇ ਲਾਲ ਏਧਰ।
ਭਖਿਆ ਵੇਖ ਕੇ ਰਣ ਮੈਦਾਨ ਓਧਰ, ਚੜ੍ਹਿਆ ਚਿਹਰਿਆਂ ਉਤੇ ਜਲਾਲ ਏਧਰ।
ਵੱਡੇ ਵੱਡੇ ਨੇ ਭਾਂਵੇਂ ਜਰਨੈਲ ਓਧਰ, ਸਿੰਘਾਂ ਨਾਲ ਏ ਸਾਹਿਬੇ ਕਮਾਲ ਏਧਰ।
ਕਲਗ਼ੀਧਰ ਫੁਰਮਾਇਆ ਸੀ ਮੁੱਖ ਵਿੱਚੋਂ, ਸਮਾਂ ਪਰਖ ਦਾ ਗ਼ਿਆ ਏ ਆ ਸਿੰਘੋ।
ਰਹਿ ਜਾਏ ਨਾ ਕੋਈ ਅਰਮਾਨ ਦਿਲ ਵਿੱਚ, ਪੂਰੇ ਕਰ ਲਉ ਆਪਣੇ ਚਾਅ ਸਿੰਘੋ।
ਸ਼ੁਭ ਘੜੀ ਹੈ ਤੁਸਾਂ ਲਈ ਆਣ ਪਹੰੁਚੀ, ਲਾੜੀ ਮੌਤ ਨੂੰ ਲਵੋ ਪ੍ਰਣਾਅ ਸਿੰਘੋ।
ਆਹੂ ਲਾਹ ਕੇ ਰਣ ਵਿੱਚ ਵੈਰੀਆਂ ਦੇ, ਦਿਉ ਅੰਮ੍ਰਿਤ ਦੇ ਜਲਵੇ ਦਿਖਾ ਸਿੰਘੋ।
ਵੱਜੀ ਜੰਗ਼ ਦੀ ਚੋਟ ਨਗ਼ਾਰਿਆਂ ’ਤੇ, ਯੋਧੇ ਗ਼ੜ੍ਹੀ ਦੇ ਵਿੱਚੋਂ ਲਲਕਾਰ ਨਿਕਲੇ।
ਹਿੰਮਤ ਸਿੰਘ ਤੇ ਉਨ੍ਹਾਂ ਦੇ ਹੋਰ ਸਾਥੀ, ਪਾ ਕੇ ਆਗ਼ਿਆ ਗ਼ੜ੍ਹੀ ’ਚੋਂ ਬਾਹਰ ਨਿਕਲੇ।
ਆਹੂ ਲਾਹ ਦੇਣੇ ਜਾ ਕੇ ਵੈਰੀਆਂ ਦੇ, ਸਿੰਘ ਸੂਰਮੇ ਦਿਲਾਂ ਵਿਚ ਧਾਰ ਨਿਕਲੇ।
ਪੰਜ ਪੰਜ ਦੇ ਜੱਥੇ ਬਣਾ ਕੇ ਤੇ, ਵਾਰੋ ਵਾਰੀ ਸਨ ਜਾਂ-ਨਿਸਾਰ ਨਿਕਲੇ।
ਸਿੰਘਾਂ ਸੂਰਿਆਂ ਤੇਗ਼ਾਂ ਦੇ ਵਾਰ ਕਰਕੇ, ਕਈ ਸਿਰ ਸੀ ਧੜਾਂ ਤੋਂ ਲਾਹ ਦਿੱਤੇ।
ਜਿਹੜਾ ਆਏ ਅੱਗ਼ੇ ਉਹਦੇ ਕਰਨ ਟੋਟੇ, ਖੱਬੀ ਖਾਨ ਸਨ ਕਈ ਝਟਕਾਅ ਦਿੱਤੇ।
ਦਸਮ ਪਿਤਾ ਦੇ ਅੱਖਾਂ ਦੇ ਤਾਰਿਆਂ ਨੇ, ਤਾਰੇ ਦੁਸ਼ਮਣਾਂ ਤਾਂਈਂ ਵਿਖਾ ਦਿੱਤੇ।
ਸੂਰੇੇ ਜੂਝ ਕੇ ਹੋਏ ਸ਼ਹੀਦ ਐਪਰ, ਵੈਰੀ ਦਲਾਂ ਦੇ ਛੱਕੇ ਛੁਡਾ ਦਿਤੇ।
ਹੱਥ ਜੋੜ ਅਜੀਤ ਨੇ ਅਰਜ਼ ਕੀਤੀ, ਦਿਉ ਆਗ਼ਿਆ ਕਰੋ ਵਿਦਾ ਦਾਤਾ।
ਛਾਂ ਆਪਣੀ ਹੇਠ ਸੀ ਤੁਸਾਂ ਰੱਖਿਆ, ਲੱਗ਼ਣ ਦਿੱਤੀ ਨਾ ਤੱਤੀ ਸੀ ’ਵਾ ਦਾਤਾ।
ਰਣ ਤੱਤੇ ’ਚ ਭੇਜੋ ਹੁਣ ਪਿਤਾ ਮੈਨੂੰ, ਰਿਹਾ ਮੁੜ ਮੁੜ ਵਾਸਤੇ ਪਾ ਦਾਤਾ।
ਨਹੀਂ ਮੁੜਾਂਗ਼ਾ ਪਿਛੇ ਨੂੰ ਪਿਤਾ ਮੇਰੇ, ਜਦ ਤੱਕ ਸਾਹਾਂ ’ਚ ਰਹੂਗ਼ਾ ਸਾਹ ਦਾਤਾ।
ਅੱਗ਼ੋਂ ਖਿੱੜ ਕੇ ਸ੍ਰੀ ਦਸਮੇਸ਼ ਬੋਲੇ, ਚੜ੍ਹਦੀ ਕਲਾ ਨਾਲ ਜੰਗ਼ ਵਿੱਚ ਜਾਈਂ ਬੱਚੇ।
ਲੱਖਤੇ ਜਿਗ਼ਰ ਨੂੰ ਇਹ ਅਸੀਸ ਦਿੱਤੀ, ਸਿੱਖੀ ਸ਼ਾਨ ਨੂੰ ਚਾਰ ਚੰਨ ਲਾਈਂ ਬੱਚੇ।
ਘਾਉ ਇੱਕ ਵੀ ਲੱਗ਼ੇ ਨਾ ਕੰਡ ਉਤੇ, ਸਿੱਧੇ ਛਾਤੀ ਦੇ ਵਿੱਚ ਤੂੰ ਖਾਈਂ ਬੱਚੇ।
ਖੂਨ ਡੋਲ੍ਹ ਕੇ ਆਪਣਾ ਲਾਲ ਮੇਰੇ, ਲਾਲੀ ਕੌਮ ਦੇ ਚਿਹਰੇ ਲਿਆਈਂ ਬੱਚੇ।
ਲੈ ਕੇ ਪਿਤਾ ਤੋਂ ਹੁਕਮ ਅਜੀਤ ਸੂਰਾ, ਤੇਗ਼ ਵਾਹੁਣ ਲਈ ਚੜ੍ਹਿਆ ਮੈਦਾਨ ਦੇ ਵਿਚ।
ਪੰਜਾਂ ਸਿੰਘਾਂ ਨੇ ਉਨ੍ਹਾਂ ਦਾ ਸਾਥ ਦਿੱਤਾ, ਜੋ ਵੀ ਅੜ੍ਹਿਆ ਓਹ ਝੜਿਆ ਮੈਦਾਨ ਦੇ ਵਿਚ।
ਲਹੂ ਪੀ ਪੀ ਪਿਆਸੀ ਦੀ ਰਹੀ ਪਿਆਸੀ, ਜਿਹੜੀ ਚੰਡੀ ਨਾਲ ਲੜਿਆ ਮੈਦਾਨ ਦੇ ਵਿਚ।
ਪੋਤਾ ਗ਼ੁਜਰੀ ਦਾ ਬਿਜਲੀ ਦੇ ਵਾਂਗ਼ ਚਮਕੇ, ਅੱਗ਼ੋ ਕੋਈ ਨਾ ਅੜਿਆ ਮੈਦਾਨ ਦੇ ਵਿਚ।
ਤੱਕ ਕੇ ਹੌਂਸਲਾ ਸਾਹਿਬ ਅਜੀਤ ਸਿੰਘ ਦਾ, ਦੁਸ਼ਮਣ ਉਂਗ਼ਲਾਂ ਮੂੰਹ ’ਚ ਪਾ ਰਹੇ ਸਨ।
ਮੁਹਕਮ, ਸਾਹਿਬ ਤੇ ਹੋਰ ਵੀ ਸਿੰਘ ਸੂਰੇ, ਸੱਥਰ ਵੈਰੀਆਂ ਦੇ ਚੰਗ਼ੇ ਲਾਹ ਰਹੇ ਸਨ।
ਸਿੰਘ ਸੂਰਮੇ ਜੌਹਰ ਵਿਖਾ ਆਪਣੇ, ਹੱਸ ਹੱਸ ਸ਼ਹਾਦਤਾਂ ਅੱਜ ਪਾ ਰਹੇ ਸਨ।
ਘਾਉ ਲੱਗ਼ੇ ਤੇ ਨ੍ਹਾਤੇ ਹੋਏ ਖੂਨ ਅੰਦਰ, ਨਾ ਅਜੀਤ ਸਿੰਘ ਜ਼ਰਾ ਘਬਰਾ ਰਹੇ ਸਨ।
ਦਿੱਤਾ ਸਦਾ ਦੀ ਨੀਂਦ ਸੁਆ ਜਿਹੜਾ, ਬਣਿਆ ਰਾਹ ਦਾ ਰੋੜਾ ਅਜੀਤ ਸਿੰਘ ਦਾ।
ਲੱਭੀ ਲੁਕਣ ਨੂੰ ਥਾਂ ਨਾ ਬੁਜ਼ਦਿਲਾਂ ਨੂੰ, ਐਸਾ ਚੜ੍ਹਿਆ ਮਰੋੜਾ, ਅਜੀਤ ਸਿੰਘ ਦਾ।
ਵੀਰ ਗ਼ਤੀ ਨੂੰ ਪਾ ਗ਼ਿਆ ਸਾਹਿਬਜ਼ਾਦਾ, ਜ਼ਖ਼ਮੀ ਹੋ ਗ਼ਿਆ ਘੋੜਾ ਅਜੀਤ ਸਿੰਘ ਦਾ।
ਛੱਡਿਆ ਉੱਚੀ ਜੈਕਾਰਾ ਦਸਮੇਸ਼ ਜੀ ਨੇ, ਪਿਆ ਜਦੋਂ ਵਿਛੋੜਾ, ਅਜੀਤ ਸਿੰਘ ਦਾ।
ਤੱਕ ਕੇ ਅਮਰ ਸ਼ਹੀਦੀ ਜੁਝਾਰ ਕਿਹਾ, ਸਮਝੋ ਏਸਨੂੰ ਪੱਥਰ ’ਤੇ ਲੀਕ ਦਾਤਾ।
ਲਾੜੀ ਮੌਤ ਨੂੰ ਹੱਸ ਕੇ ਵਰਨ ਵਾਲਾ, ਸਮਾਂ ਆਇਆ ਏ ਬੜਾ ਨਜ਼ਦੀਕ ਦਾਤਾ।
ਛੇਤੀ ਕਰੋ ਤਿਆਰ ਹੁਣ ਪਿਤਾ ਮੈਨੂੰ, ਵੱਡੇ ਵੀਰ ਜੀ ਰਹੇ ਉਡੀਕ ਦਾਤਾ।
ਇਕ ਦੂਜੇ ਤੋਂ ਵੱਖ ਨਹੀਂ ਹੋ ਸਕਦੇ, ’ਕੱਠੇ ਰਹੇ ਜਿਹੜੇ ਅੱਜ ਤੀਕ ਦਾਤਾ।
ਅਣਖੀ ਬੋਲਾਂ ਨੂੰ ਸੁਣ ਦਸਮੇਸ਼ ਜੀ ਨੇ, ਲਾਇਆ ਛਾਤੀ ਦੇ ਨਾਲ ਬਲਕਾਰ ਪੁੱਤਰ।
ਨਿੱਕੇ ਹੱਥਾਂ ’ਚ ਨਿੱਕੀ ਜਿਹੀ ਤੇਗ਼ ਦੇ ਕੇ, ਕੀਤਾ ਜੰਗ਼ ਦੇ ਲਈ ਤਿਆਰ ਪੁੱਤਰ।
ਸੱਥਰ ਲਾਹ ਸੁੱਟੀਂ ਜਾ ਕੇ ਵੈਰੀਆਂ ਦੇ, ਦਿੱਤੀ ਏਸ ਲਈ ਤੈਨੂੰ ਤਲਵਾਰ ਪੁੱਤਰ।
ਤੇਰੇ ਲਹੂ ਦੀ ਇੱਕ ਇੱਕ ਬੂੰਦ ਵਿੱਚੋਂ, ਪੈਦਾ ਹੋਣਗ਼ੇ ਕਈ ਜੁਝਾਰ ਪੁੱਤਰ।
ਯੁੱਧ ਭੂਮੀ ’ਚ ਗ਼ਰਜ ਕੇ ਸ਼ੇਰ ਵਾਂਗ਼ੂੰ, ਤੇਜ਼ੀ ਨਾਲ ਤਲਵਾਰ ਚਲਾ ਰਿਹਾ ਸੀ।
ਨਾਢੂ ਖਾਨਾਂ ਦੇ ਛੱਕੇ ਛੁਡਾ ਕੇ ਤੇ, ਵੈਰੀ ਦਲਾਂ ਦੇ ਦਿਲ ਹਿਲਾ ਰਿਹਾ ਸੀ।
ਪੁਰਜ਼ਾ ਪੁਰਜ਼ਾ ਸੀ ਭਾਵੇਂ ਸਰੀਰ ਹੋਇਆ, ਫਿਰ ਵੀ ਮੁਖੋਂ ਜੈਕਾਰੇ ਬੁਲਾ ਰਿਹਾ ਸੀ।
ਸੁੱਤਾ ਲਾਸ਼ਾਂ ਦੇ ਢੇਰ ’ਤੇ ਚੰਨ ਸੋਹਣਾ, ਚਾਰ ਚੰਨ ਕੁਰਬਾਨੀ ਨੂੰ ਲਾ ਰਿਹਾ ਸੀ।
ਵੇਖ ਸਿੰਘ ਤੇ ਪੁੱਤਰ ਸ਼ਹੀਦ ਹੋਏ, ਦਾਤੇ ਆਖਿਆ ਵਜਦ ਵਿੱਚ ਆ ਕੇ ਤੇ।
ਰਣਭੂਮੀ ’ਚ ਯੋਧੇ ਇਹ ਸੌਂ ਗ਼ਏ ਨੇ, ਆਪਾ ਕੌਮ ਦੀ ਭੇਟ ਚੜ੍ਹਾ ਕੇ ਤੇ।
ਤੇਰਾ ਸਭ ਕੁਝ ਤੈਨੂੰ ਹੀ ਸੌਂਪ ਦਿਤਾ, ਹੋਇਆ ਸੁਰਖਰੂ ਕਰਜਾ ਚੁਕਾ ਕੇ ਤੇ।
‘ਜਾਚਕ’ ਸ਼ੁਕਰ ਹੈ ਪੁਰਖ ਅਕਾਲ ਜੀ ਦਾ, ਜੋਤਾਂ ਮਿਲੀਆਂ ਨੇ ਜੋਤ ਵਿੱਚ ਜਾ ਕੇ ਤੇ।
The Battle of Chamkaur, also known as Battle of Chamkaur Sahib, was fought between the Khalsa led by Guru Gobind Singh and the coalition forces of the Mughals led by Wazir Khan. Guru Gobind Singh makes a reference to this battle in his victory letter Zafarnama.
In the Battle of Chamkaur, Guru Gobind Singh along with his two sons and forty followers withstood the might of a Muslim and Rajput coalition from a small Haveli (House) which providentially had high mud walls surrounding it. The enemy force comprising of Infantry, horse cavalry and artillery guns was about 1000 strong.
Punjabi Sikh Poem written by Dr Hari SIngh Jachak | Follow his Official Page Jachak Poetry | Youtube Channel - Jachak Poetry | Social Media Accounts namely Jachak Poetry |
Read more at:
http://www.indiandefencereview.com/news/the-battle-of-chamkaur-an-epic-that-changed-the-course-of-indian-history/
http://www.indiandefencereview.com/news/the-battle-of-chamkaur-an-epic-that-changed-the-course-of-indian-history/
Punjabi Sikh
Poetry | Poem written by Dr Hari Singh Jachak, Best Punjabi Sikh Poet
(Ludhiana) | Secretary at Guru Gobind Singh Study Circle, Ludhiana | Chairman, Paramdeep
Singh Deep Welfare Society. Sikh scholar,
preacher, Punjabi Sikh Poet, Author, Punjabi Writer, and public speaker.
He Has
written poems on every Social, Economic, Historical & Sikh Issues.
For all the latest updates, please
visit the following page: facebook.com/jachakpoetry http://www.drharisinghjachak.com/ ~~~~~~~~
Follow Dr Hari Singh Jachak on his Social
Media Channels with search of Dr Hari Singh Jachak | Jachak Poetry. He is a
Sikh scholar, preacher, Punjabi Sikh Poet, Author, Punjabi Writer, and public
speaker.
Facebook - https://www.facebook.com/kiratjobcentre
#JachakPoetry #HariSinghJachak #PunjabiSikhPoemKavita
#BestPunjabiPoetry
No comments:
Post a Comment