Search Previous Posts

Monday, May 13, 2019

Punjabi Poem | Kavita | ‘ਸਾਕਾ ਨੀਲਾ ਤਾਰਾ’ ਬਨਾਮ ਉਪਰੇਸ਼ਨ ਬਲਿਊ ਸਟਾਰ | Sri Akal Takth Sahib | Operation Blue Star | Sikh Genocide 1984 | Saaka Neela Tara | Best Punjabi Gursikh Poet | Hari Singh Jachak |


‘ਸਾਕਾ ਨੀਲਾ ਤਾਰਾ ਬਨਾਮ ਉਪਰੇਸ਼ਨ ਬਲਿਊ ਸਟਾਰ
ਪੰਚਮ ਪਾਤਸ਼ਾਹ ਦੇ ਸ਼ਹੀਦੀ ਪੁਰਬ ਉੱਤੇ, ਸੰਗ਼ਤਾਂ ਆਈਆਂ ਸਨ ਗ਼ੁਰੂ ਦਰਬਾਰ ਓਦੋਂ
ਕਰ ਰਹੀਆਂ ਸਨ ਤਨ ਤੇ ਮਨ ਸੀਤਲ, ਖੁੱਲ੍ਹੇ ਕਰਕੇ ਦਰਸ਼ਨ ਦੀਦਾਰ ਓਦੋਂ
ਹਮਲਾ ਹੋਇਆ ਅਚਾਨਕ ਹੀ ਬਿਨਾਂ ਦੱਸੇ, ਫੌਜਾਂ ਵੜ ਗ਼ਈਆਂ ਵਿੱਚ ਦਰਬਾਰ ਓਦੋਂ
ਉਹਨਾਂ ਲਈ ਹਰ ਸਿੱਖ ਸੀਅੱਤਵਾਦੀ’, ਦਿਸਿਆ ਜਿਹੜਾ ਵੀ, ਦਿੱਤਾ ਸੀ ਮਾਰ ਓਦੋਂ
ਕਰਕੇ ਉਨ੍ਹਾਂ ਨੇ ਅੰਧਾ ਧੁੰਦ ਫਾਇਰਿੰਗ਼, ਦਿੱਤੇ ਮੌਤ ਦੇ ਘਾਟ ਉਤਾਰ ਓਦੋਂ
ਘੁੰਮਦੇ ਫਿਰਦੇ ਸੀ ਮੌਤ ਦੇ ਦੂਤ ਥਾਂ ਥਾਂ, ਕਰਨ ਲਈ ਸਭ ਨੂੰ ਠੰਡਾਠਾਰ ਓਦੋਂ
                ਸੰਤ ਜਰਨੈਲ ਸਿੰਘ ਆਖਿਆ ਸਾਥੀਆਂ ਨੂੰ, ਕੁਰਬਾਨੀ ਕਰਨ ਲਈ ਹੋਵੋ ਤਿਆਰ ਸਿੰਘੋ
                ਅਹਿਮਦ ਸ਼ਾਹ ਅਬਦਾਲੀ ਤੋਂ ਬਾਅਦ ਏਥੇ, ਹਮਲਾ ਹੋਗਿਆ ਫਿਰ ਇੱਕ ਵਾਰ ਸਿੰਘੋ
                ਘੇਰਾ ਪਿਆ ਇਹ ਗ਼ੁਰੂ ਦਰਬਾਰ ਤਾਈਂ, ਥੋਡੀ ਅਣਖ ਨੂੰ ਰਿਹੇ ਵੰਗ਼ਾਰ ਸਿੰਘੋ
                ਆਈਆਂ ਫੌਜਾਂ ਦੇ ਕਰ ਦਿਉ ਦੰਦ ਖੱਟੇ, ਬਣ ਕੇ ਜੂਝੋ ਅਜੀਤ ਜੁਝਾਰ ਸਿੰਘੋ
                ਲਾ ਜਾਇਆ ਜੇ ਜਾਨ ਦੀ ਤੁਸੀਂ ਬਾਜੀ, ਐਪਰ ਸੁਟਿਉ ਨਾ ਹੱਥੋਂ ਹਥਿਆਰ ਸਿੰਘੋ
                ਸ਼ਹੀਦੀ ਬਾਟੇਚੋਂ, ਸ਼ਹਾਦਤ ਦਾ ਜਾਮ ਪੀ ਕੇ, ਹੋ ਜਾਊ ਸੁਰਖਰੂ ਗ਼ੁਰੂ ਦਰਬਾਰ ਸਿੰਘੋ
ਪੂਰੇ ਦੋ ਸੌ ਤੇ ਬਾਈ ਸਾਲ ਪਿੱਛੋਂ, ਫੌਜਾਂ ਵੜੀਆਂ ਸਨ ਬੇ-ਸ਼ੁਮਾਰ ਅੰਦਰ
ਤੋਪਾਂ ਟੈਂਕਾਂ ਦੇ ਨਾਲ ਵਰ੍ਹਾ ਗ਼ੋਲੇ, ਸੁੱਟੇ ਅੱਗ਼ ਦੇ ਉਨ੍ਹਾਂ ਅੰਗ਼ਿਆਰ ਅੰਦਰ
ਸਿੰਘਾਂ ਲੋਹੇ ਦੇ ਬਣੇ ਚਬਾਏ ਅਗ਼ੋਂ, ਉਹ ਵੀ ਬੈਠੇ ਸਨ ਤਿਆਰ-ਬਰ-ਤਿਆਰ ਅੰਦਰ
ਪਹਿਲੇ ਝਟਕੇ ਹੀ, ਝਟਕੇ ਗ਼ਏ ਕਈ ਜ਼ਾਲਿਮ, ਬਣ ਗ਼ਏ ਮੌਤ ਦਾ ਉਹ ਆਹਾਰ ਅੰਦਰ
ਮੁੱਠੀ ਭਰ ਦਸਮੇਸ਼ ਦੇ ਦੂਲਿਆਂ ਨੇ, ਕਈ ਦਿਨ ਕੀਤੀ, ਮਾਰੋ ਮਾਰ ਅੰਦਰ
ਆਖਰੀ ਦਮ ਤੱਕ ਲੜਦੇ ਉਹ ਸਿੰਘ ਸੂਰੇ, ਜਾਨਾਂ ਵਾਰ ਗ਼ਏ ਜਾਂ-ਨਿਸਾਰ ਅੰਦਰ
                ਭਾਰਤ ਮੱਥੇ ਅਮਿਟ ਕਲੰਕ ਲੱਗ਼ੈ, (ਤੀਜਾ) ਘਲੂਘਾਰਾ ਇਹ ਹਿੰਦ ਇਤਿਹਾਸ ਅੰਦਰ
                ਸਾਡੇਆਪਣਿਆਂਸਾਨੂੰਹਲਾਲਕਰਕੇ, ਛੁਰਾ ਖੋਭਿਆ ਸਾਡੇ ਵਿਸ਼ਵਾਸ਼ ਅੰਦਰ
                ਜੰਗ਼ੀ ਕੈਦੀਆਂ ਦਾ ਵੀ ਦੁਸ਼ਮਣ ਨਹੀਂ ਕਰਦਾ, ਕੀਤਾ ਜਿਵੇਂ ਸਾਡਾ ਸਰਬਨਾਸ਼ ਅੰਦਰ
                ਆਪਣੇ ਭਰਾ ਹੀ ਮਾਰ ਮੁਕਾਏ ਇਨ੍ਹਾਂ, ਕਰ ਕਰ ਕੇ ਜੰਗ਼ੀ ਅਭਿਆਸ ਅੰਦਰ
                ਅਮਿਟ ਛਾਪ ਇਹ ਆਪਣੀ ਛੱਡ ਚੁਕੈ, ਸਦੀਵੀ ਕਾਲ ਲਈ ਵਿਸ਼ਵ ਇਤਿਹਾਸ ਅੰਦਰ
                ਰਹਿੰਦੀ ਦੁਨੀਆਂ ਤੱਕ ਰਹਿਣੈ ਹੈ ਇਹ ਜਾਚਕ’, ਪੰਨਾ ਲਹੂ ਭਿੱਜਾ, ਸਿੱਖ ਇਤਿਹਾਸ ਅੰਦਰ  

Punjabi Poem | Kavita | ‘ਸਾਕਾ ਨੀਲਾ ਤਾਰਾ’ ਬਨਾਮ ਉਪਰੇਸ਼ਨ ਬਲਿਊ ਸਟਾਰ | Sri Akal Takth Sahib | Operation Blue Star | Sikh Genocide 1984 | Saaka Neela Tara | Best Punjabi Gursikh Poet | Hari Singh Jachak |


ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਸਾਕਾ ਨੀਲਾ ਤਾਰਾ
ਸੱਚਾ ਤਖ਼ਤ ਹੈ ਇਹ ਅਕਾਲ ਜੀ ਦਾ, ਜੱਗ਼ ਦੇ ਤਖ਼ਤਾਂ ਦੀ ਨਹੀਂ ਪ੍ਰਵਾਹ ਏਥੇ
ਖਿੜੇ ਮੱਥੇ ਸੀ ਓਹਨੇ ਪ੍ਰਵਾਨ ਕੀਤੀ, ਜਿਹਨੂੰ ਜਿਹਨੂੰ ਵੀ ਲੱਗ਼ੀ ਤਨਖਾਹ ਏਥੇ
ਕੋੜੇ ਖਾਣ ਲਈ ਸ਼ੇਰੇ ਪੰਜਾਬ ਵਰਗ਼ਾ, ਹਾਜ਼ਰ ਆਪ ਹੋਇਆ ਸ਼ਹਿਨਸ਼ਾਹ ਏਥੇ
ਸਰਬੳੱੁਚ ਇਹ ਤਖ਼ਤ ਹੈ ਖਾਲਸੇ ਦਾ, ਸਾਡਾ ਸਾਰਾ ਇਤਿਹਾਸ ਗ਼ਵਾਹ ਏਥੇ
ਸੁੱਕਾ ਬਚ ਨਾ ਸਕਿਆ ਉਹ ਖਾਲਸੇ ਤੋਂ, ਚੜ੍ਹਕੇ ਆਇਆ ਜੋ ਖ਼ਾਹਮਖ਼ਾਹ ਏਥੇ
ਉਹ ਤਾਂ ਪਿਆ ਸੀ ਨਰਕ ਦੇ ਰਾਹ ਸਿੱਧਾ, ਇਹਨੂੰ ਆਇਆ ਜੋ ਕਰਨ ਤਬਾਹ ਏਥੇ
                ਤੀਜਾ ਘੱਲੂਘਾਰਾ ਪਿਛੇ ਜਿਹੇ ਹੋਇਆ, ਚੜ੍ਹਕੇ ਆਏਆਪਣੇਸੀਨਾ ਠੋਕ ਓਦੋਂ
                ਗ਼ੁਰਧਾਮਾਂ ਤੇ ਕੀਤੀ ਚੜ੍ਹਾਈ ਓਨ੍ਹਾਂ, ਰਸਤੇ ਸਾਰੇ ਦੇ ਸਾਰੇ ਹੀ ਰੋਕ ਓਦੋਂ              
                ਧਰਤੀ ਪਾਵਨ ਸਰੋਵਰ ਦੀ ਲਾਲ ਹੋਈ, ਲਾਲ ਲਹੂ ਰੰਗ਼ੇ ਗ਼ਏ ਲੋਕ ਓਦੋਂ     
                ਬੱਚੇ ਬੁੱਢੇ ਤੇ ਨੌਜਵਾਨ ਓਨ੍ਹਾਂ, ਬਲਦੀ ਅੱਗ਼ ਦਿੱਤੇ ਸੀ ਝੋਕ ਓਦੋਂ
                ਪੰਚਮ ਪਿਤਾ ਦੇ ਸ਼ਹੀਦੀ ਦਿਨਾਂ ਅੰਦਰ, ਛਾਇਆ ਸਾਰੇ ਸੰਸਾਰ ਸੋਕ ਓਦੋਂ
                ਲੱਖਾਂ ਨਾਲ ਮੁਕਾਬਲੇ ਕਰ ਸੂਰੇ, ਪਹੰੁਚੇ ਸਾਰੇ ਸਿਰਲੱਥ ਪ੍ਰਲੋਕ ਓਦੋਂ
ਸਮੇਂ ਸਮੇਂ ਅਬਦਾਲੀਆਂ ਹੱਥ ਪਾਇਆ, ਸਿੱਖ ਕੌਮ ਵਾਲੀ ਸ਼ਾਹ ਰੱਗ਼ ਉੱਤੇ
ਸਮੇਂ ਸਮੇਂਤੇ ਮੁੱਠੀ ਭਰ ਸ਼ੇਰ ਦੂਲੇ, ਪਏ ਟੁੱਟ ਕੇ ਭੇਡਾਂ ਦੇ ਵੱਗ਼ ਉੱਤੇ
ਆਪਣੇ ਖੂਨ ਨਾਲ ਜਿਹੜੇ ਇਤਿਹਾਸ ਲਿਖਦੇ, ਥੱਲੇ ਲਾ ਲੈਂਦੇ ਆਪ ਲੱਗ਼ ਉੱਤੇ
ਲਾਲੀ ਲਾਟਾਂਚੋਂ ਲਹੂ ਤੋਂ ਲਾਲ ਨਿਕਲੇ, ਤੇਲ ਛਿੜਕੀਏ ਜੇ ਬਲਦੀ ਅੱਗ਼ ਉੱਤੇ
ਖ਼ਬਰ ਫੈਲਦੀ ਓਦੋਂ ਸੰਸਾਰ ਅੰਦਰ, ਹੋਵੇ ਜਦੋਂ ਅਣਹੋਣੀ ਕੋਈ ਜੱਗ਼ ਉੱਤੇ
ਓਹਨੂੰ ਦਿਨੇ ਇਹ ਤਾਰੇ ਵਿਖਾਏ ਜਿਹੜਾ, ਹੱਥ ਪਾਏ ਸਰਦਾਰ ਦੀ ਪੱਗ਼ ਉੱਤੇ
                ਗ਼ੁਰੂ ਚਰਨਾਂਜਾਚਕਅਰਦਾਸ ਕਰੀਏ, ਕਿ ਝੰਡਾ ਕੇਸਰੀ ਹੋਰ ਬੁਲੰਦ ਹੋਵੇ
                ਸ਼ਬਦ ਗ਼ੁਰੂ ਤੇ ਓਟ ਜੋ ਰੱਖਦਾ , ਨਾਨਕ ਨਾਮ ਲੇਵਾ ਲਾਮਬੰਦ ਹੋਵੇ
                ਸਦਾ ਮਿਲੇ ਅਗ਼ਵਾਈ ਤੇ ਸੇਧ ਓਹਨੂੰ, ਗ਼ੁਰਸਿੱਖੀ ਦਾ ਜਿਹੜਾ ਪਾਬੰਦ ਹੋਵੇ
                ਰੱਬੀ ਫੈਸਲੇ ਇੱਥੇ ਉਹ ਲਏ ਜਾਵਣ, ਸਿੱਖ ਕੌਮ ਨਾਲ ਜੀਹਦਾ ਸਬੰਧ ਹੋਵੇ
                ਮਹਿਕਾਂ ਵੰਡੇ ਇਹ ਸਾਰੇ ਸੰਸਾਰ ਅੰਦਰ, ਖੁਸ਼ੀ, ਖੇੜਾ ਤੇ ਸਦਾ ਆਨੰਦ ਹੋਵੇ
                ਅਕਾਲ ਤਖ਼ਤ ਦੀ ਪਾਵਨ ਕਮਾਨ ਹੇਠਾਂ, ਸਿੱਖ ਕੌਮ ਸਾਰੀ ਜੱਥੇਬੰਦ ਹੋਵੇ  

Punjabi Poem | Kavita | Maharaja Ranjeet Singh | ਮਹਾਰਾਜਾ ਰਣਜੀਤ ਸਿੰਘ | Great Sikh Warrior | best Punjabi Gursikh Poet | Hari Singh Jachak | Jachak Poetry |


ਮਹਾਰਾਜਾ ਰਣਜੀਤ ਸਿੰਘ
ਬਚਪਨ ਆਪਣਾ ਬਾਲਕ ਰਣਜੀਤ ਸਿੰਘ ਨੇ, ਵਹਿੰਦੇ ਖੂਨ ਦੇ ਵਿੱਚ ਗ਼ੁਜਾਰਿਆ ਸੀ
ਰਣਤੱਤੇ ਜੂਝਣ ਵਾਲਿਆਂ ਨੇ, ਓਹਨੂੰ ਸ਼ਸਤਰਾਂ ਨਾਲ ਸ਼ਿੰਗ਼ਾਰਿਆ ਸੀ
ਨਾਢੂ ਖਾਂ ਸੀ ਗ਼ਿੱਦੜਾਂ ਵਾਂਗ਼ ਦੌੜੇ, ਬੱਬਰ ਸ਼ੇਰ ਨੇ ਜਦੋਂ ਲਲਕਾਰਿਆ ਸੀ
ਪੜੀਏ ਜਦੋਂ ਇਤਿਹਾਸ ਤਾਂ ਪਤਾ ਲੱਗ਼ਦੈ, (ਉਹ) ਸਦਾ ਜਿੱਤਿਆ ਕਦੇ ਨਾ ਹਾਰਿਆ ਸੀ
                ਜੋ ਪੰਜਾਬ ਨੂੰ ਆਉਂਦੇ ਸੀ ਮੂੰਹ ਚੁੱਕੀ, ਫੜ ਕੇ ਪਿੱਛੇ ਪਰਤਾਏ ਰਣਜੀਤ ਸਿੰਘ ਨੇ
                ਮੁੜਕੇ ਫੇਰ ਨਾ ਏਧਰ ਨੂੰ ਮੂੰਹ ਕੀਤਾ, ਐਸੇ ਮੂੰਹ ਭੁਵਾਏ ਰਣਜੀਤ ਸਿੰਘ ਨੇ
                ਜਿਹੜੇ ਕਹਿੰਦੇ ਕਹਾਉਂਦੇ ਸੀ ਜੱਗ਼ ਅੰਦਰ, ਖੱਬੀ ਖਾਨ ਝਟਕਾਏ ਰਣਜੀਤ ਸਿੰਘ ਨੇ
                ਸ਼ਾਹ ਜਮਾਨ ਅਬਦਾਲੀ ਦੇ ਪੋਤਰੇ ਨੂੰ, ਦਿਨੇ ਤਾਰੇ ਵਿਖਾਏ ਰਣਜੀਤ ਸਿੰਘ ਨੇ
ਸ਼ਾਹੀ ਮਹਿਲ ਵਿੱਚ ਗ਼ੁਰੂ ਗ਼੍ਰੰਥ ਜੀ ਦਾ, ਸਭ ਤੋਂ ਉੱਤੇ ਸੀ ਕੀਤਾ ਪ੍ਰਕਾਸ਼ ਓਨ੍ਹਾਂ
ਸ਼ਬਦ ਗ਼ੁਰੂ ਤੇ ਸਿੱਖੀ ਸਿਧਾਂਤ ਉੱਤੇ, ਪੂਰਾ ਰੱਖਿਆ ਸਿਦਕ ਵਿਸ਼ਵਾਸ ਓਨ੍ਹਾਂ
ਸੋਨਾ ਚਾੜਿਆ ਪਾਵਨ ਦਰਬਾਰ ਉੱਤੇ, ਗ਼ੁਰੂ ਪੰਥ ਵਾਲੇ ਬਣਕੇ ਦਾਸ ਓਨ੍ਹਾਂ
ਸਮੇਂ ਸਮੇਂ ਤੇ ਜਦੋਂ ਵੀ ਪਈ ਬਿਪਤਾ, ਗ਼ੁਰੂ ਚਰਨਾਂ ਕੀਤੀ ਅਰਦਾਸ ਓਨ੍ਹਾਂ
                ਜਦੋਂ ਅਟਕ ਦਰਿਆ ਅਟਕਾਉਣ ਲੱਗ਼ਾ, ਅੱਗ਼ੋਂ ਅਟਕ ਅਟਕਾਇਆ ਰਣਜੀਤ ਸਿੰਘ ਨੇ
                ਸ਼ੂਕਾਂ ਮਾਰਦੇ ਅਟਕ ਦਰਿਆ ਅੰਦਰ, ਜਦੋਂ ਘੋੜਾ ਠਿਲਾਇਆ ਰਣਜੀਤ ਸਿੰਘ ਨੇ
                ਠਿਲ ਪਈ ਫਿਰ ਨਾਲ ਹੀ ਸਿੱਖ ਸੈਨਾ, ਜਦ ਜੈਕਾਰਾ ਗ਼ਜਾਇਆ ਰਣਜੀਤ ਸਿੰਘ ਨੇ
                ਜਾ ਕੇ ਦੁਸ਼ਮਣ ਦੀ ਫੌਜ ਦੀ ਹਿੱਕ ਉਤੇ, ਕੌਮੀ ਝੰਡਾ ਝੁਲਾਇਆ ਰਣਜੀਤ ਸਿੰਘ ਨੇ
ਗ਼ੁਰੂ ਨਾਨਕ ਤੇ ਗ਼ੁਰੂ ਗ਼ੋਬਿੰਦ ਸਿੰਘ ਦੇ, ਨਾਂ ਦਾ ਸਿੱਕਾ ਚਲਾਇਆ ਰਣਜੀਤ ਸਿੰਘ ਨੇ
ਫੂਲਾ ਸਿੰਘ ਤੋਂ ਕੋਰੜੇ ਖਾਣ ਲੱਗ਼ਿਆਂ, ਮੱਥੇ ਵੱਟ ਨਾ ਪਾਇਆ ਰਣਜੀਤ ਸਿੰਘ ਨੇ
ਕੀ ਮਜਾਲ ਹੈ ਕਿਸੇ ਗ਼ਰੀਬੜੇ ਦਾ, ਹੋਵੇ ਦਿਲ ਦੁਖਾਇਆ ਰਣਜੀਤ ਸਿੰਘ ਨੇ
ਇੱਕੋ ਘਾਟ ਤੇ ਸ਼ੀਹ ਤੇ ਬੱਕਰੀ ਨੂੰ, ’ਕੱਠਾ ਪਾਣੀ ਪਿਲਾਇਆ ਰਣਜੀਤ ਸਿੰਘ ਨੇ               
                ਰਹਿਣੇ ਸਦਾ ਇਤਿਹਾਸ ਦੇ ਪੰਨਿਆਂ ਤੇ, ਕੀਤੇ ਕੰਮ ਸਨ ਜਿਹੜੇ ਮਹਾਨ ਉਸ ਨੇ
                ਸਿੱਖ ਹੁੰਦਿਆਂ ਧਰਮ ਨਿਰਪੱਖ ਰਹਿਕੇ, ਸਾਰੇ ਧਰਮਾਂ ਦਾ ਕੀਤਾ ਸਨਮਾਨ ਉਸ ਨੇ
                ਮੰਦਰਾਂ, ਮਸਜਿਦਾਂ ਤੇ ਗ਼ੁਰਦੁਆਰਿਆਂ ਲਈ, ਖੁੱਲ੍ਹੇ ਦਿਲ ਨਾਲ ਦਿੱਤਾ ਸੀ ਦਾਨ ਉਸ ਨੇ
                ਇਕੋ ਲੜੀ ਦੇ ਵਿੱਚ ਪਰੋ ਦਿੱਤੇ, ਹਿੰਦੂ ਸਿੱਖਜਾਚਕਮੁਸਲਮਾਨ ਉਸ ਨੇ  

Punjabi Poem | Kavita | Sri Guru Hargobind Sahib Ji | ਸ੍ਰੀ ਗ਼ੁਰੂ ਹਰਗ਼ੋਬਿੰਦ ਸਾਹਿਬ ਜੀ | Best Punjabi Gursikh Poet | Hari Singh Jachak | Jachak Poetry |

ਸ੍ਰੀ ਗ਼ੁਰੂ ਹਰਗ਼ੋਬਿੰਦ ਸਾਹਿਬ ਜੀ


ਸੂਰਜ ਵਾਂਗ਼ ਸੀ ਚਿਹਰੇਤੇ ਤੇਜ ਜਿਸਦੇ, ਸੋਹਣੇ ਸੁੰਦਰ ਉਸ ਬਾਲਕ ਦਾ ਜਨਮ ਹੋਇਆ
ਰੱਖਿਆ ਖਲਕਤ ਦੀ ਕਰਨ ਲਈ ਨਾਲ ਸ਼ਕਤੀ, ਪੰਚਮ ਪਿਤਾ ਘਰ ਖਾਲਕ ਦਾ ਜਨਮ ਹੋਇਆ
ਸੋਲਾਂ ਕਲਾਂ ਸੰਪੂਰਨ ਸੀ ਸਾਹਿਬਜ਼ਾਦਾ, ਸਚਮੁੱਚ ਸਰਬ ਪ੍ਰਿਤਪਾਲਕ ਦਾ ਜਨਮ ਹੋਇਆ
ਮੁਰਦਾ ਅਣਖ ਜ਼ਿੰਦਗ਼ੀ ਪਾਉਣ ਖਾਤਰ, ਮੀਰੀ ਪੀਰੀ ਦੇ ਮਾਲਕ ਦਾ ਜਨਮ ਹੋਇਆ
                ਰਚਿਆ ਤਖ਼ਤ, ਹਰਿਮੰਦਰ ਦੇ ਐਨ ਸਾਹਵੇਂ, ਕੋਈ ਕਿਸੇ ਨੂੰ ਕਰ ਨਾ ਤੰਗ਼ ਸੱਕੇ
                ਹਰੀਮੰਦਰ ਦੀ ਗ਼ੋਦ ਵਿੱਚ ਸਿੱਖ ਬੈਠਾ, ਆਪਾ ਨਾਮ ਦੇ ਰੰਗ਼ ਵਿੱਚ ਰੰਗ਼ ਸੱਕੇ
                ਅਕਾਲ ਤਖ਼ਤ ਸਾਹਵੇਂ ਸੁਣ ਕੇ ਸਿੱਖ ਵਾਰਾਂ, ਛੇੜ ਜ਼ੁਲਮ ਵਿਰੁੱਧ ਹੁਣ ਜੰਗ਼ ਸੱਕੇ
                ਸੰਤ ਸਿਪਾਹੀਆਂ ਦੀ ਫੌਜ ਬਣਾਈ ਤਾਂ ਕਿ, ਜ਼ਾਲਮ ਸ਼ਾਂਤੀ ਕਰ ਨਾ ਭੰਗ਼ ਸੱਕੇ
ਜਦ ਗ਼ਵਾਲੀਅਰ ਕਿਲ੍ਹੇ ਕੈਦ ਕਰਕੇ, ਦਿੱਤਾ ਸੰਗ਼ਤ ਦੇ ਨਾਲੋਂ ਵਿਛੋੜ ਦਾਤਾ
ਕਹਿਣ ਰੋਂਦੀਆਂ ਕਿਲ੍ਹੇ ਦੇ ਕੋਲ ਜਾ ਕੇ, ਸਾਨੂੰ ਬਾਹਰੋਂ ਹੀ ਦੇਂਦੇ ਨੇ ਮੋੜ ਦਾਤਾ
ਓਧਰ ਕਿਲ੍ਹੇ ਕੈਦੀਆਂ ਕਿਹਾ ਇਥੇ, ਸਾਡੇ ਸੰਗ਼ਲ ਗ਼ੁਲਾਮੀ ਦੇ ਤੋੜ ਦਾਤਾ
ਕੈਦੀ ਰਾਜੇ ਰਿਹਾਅ ਕਰਵਾਉਣ ਕਰਕੇ, ਨਾ ਪੈ ਗ਼ਿਆ ਸੀ ਬੰਦੀ-ਛੋੜ ਦਾਤਾ
                ਜਿੱਥੇ ਜਿੱਥੇ ਵੀ ਕਿਸੇ ਨੇ ਯਾਦ ਕੀਤਾ, ਓਥੇ ਓਥੇ ਹੀ ਮੇਰੇ ਬਲਬੀਰ ਪਹੰੁਚੇ
                ਭਾਗ਼ ਭਰੀ ਨੇ ਜਦੋਂ ਅਰਦਾਸ ਕੀਤੀ, ਕਿ ਮੇਰੇ ਦਿਲ ਦਾ ਸ਼ੂਕਦਾ ਤੀਰ ਪਹੰੁਚੇ
                ਤੇਰੇ ਚਰਨਾਂ ਬਿਰਧ ਗ਼ਰੀਬਣੀ ਦਾ, ਹੋ ਨਹੀਂ ਸਕਦਾ, ਕਦੇ ਸਰੀਰ ਪਹੰੁਚੇ
                ਰਹਿ ਨਾ ਦਿਲ ਦੀ ਦਿਲ ਦੇ ਵਿੱਚ ਜਾਵੇ, ਛੇਵੇਂ ਪਾਤਸ਼ਾਹ ਆਪ ਕਸ਼ਮੀਰ ਪਹੰੁਚੇ
ਪਿਆਰ ਨਾਲ ਸੀਤਾ ਕੁੜਤਾ ਪਾਉਣ ਦੇ ਲਈ, ਭਾਗ਼ ਭਰੀ ਦੇ ਕੋਲ ਅਖ਼ੀਰ ਪਹੰੁਚੇ
ਭਾਈ ਰੂਪੇ ਦੀ ਸੱਦ ਜਦ ਖਿੱਚ ਪਾਈ, ਤਿੱਖੀ ਧੁੱਪ ਵਾਟਾਂ ਨੂੰ ਚੀਰ ਪਹੰੁਚੇ
ਪਿਆਸੇ ਪਾਣੀ ਤੋਂ ਬਿਨਾਂ ਜੋ ਤੜਪ ਰਹੇ ਸਨ, ਉਨ੍ਹਾਂ ਸਿੱਖਾਂ ਨੂੰ ਦੇਣ ਲਈ ਧੀਰ ਪਹੰੁਚੇ
ਛਕਣ ਵਾਸਤੇ ਉਨ੍ਹਾਂ ਤੋਂ ਜਲ ਠੰਡਾ, ਮੀਰ ਮੀਰਾਂ ਦੇ, ਪੀਰਾਂ ਦੇ ਪੀਰ ਪਹੰੁਚੇ
                ਪੁੰਜ ਬੀਰਤਾ ਦੇ ਜਿਥੇ ਹਨ ਗ਼ੁਰੂ ਸਾਹਿਬ, ਸੀ ਰੂਹਾਨੀਅਤ ਦੇ ਵੀ ਭੰਡਾਰ ਸਤਿਗ਼ੁਰ
                ਪਹਿਲੀ ਪਾਤਸ਼ਾਹੀ ਪਿਛੋਂ ਸੰਗ਼ਤਾਂ ਵਿੱਚ, ਕੀਤਾ ਥਾਂ ਥਾਂ ਜਾ ਕੇ ਪ੍ਰਚਾਰ ਸਤਿਗ਼ੁਰ                               
ਗ਼ੁਰੂ ਚਰਨਾਂ ਸਾਰੇ ਅਰਦਾਸ ਕਰੀਏ, ਚੜ੍ਹਦੀ ਕਲਾ ਹੋਰ ਦੂਣ ਸਵਾਈ ਹੋਵੇ
                ਛੇਵੇਂ ਗ਼ੁਰਾਂ ਦੇ ਪਾਵਨ ਪ੍ਰਕਾਸ਼ ਉੱਤੇ, ‘ਜਾਚਕਵਲੋਂ ਵੀ ਲੱਖ-ਲੱਖ ਵਧਾਈ ਹੋਵੇ